ਭਾਰਤ ਨੂੰ ‘ਆਲਮੀ ਤਾਕਤ’ ਬਣਾਉਣ ਵਿੱਚ ਮਦਦ ਲਈ ਅਮਰੀਕਾ ਪੱਬਾਂ ਭਾਰ

ਭਾਰਤ ਨੂੰ ‘ਆਲਮੀ ਤਾਕਤ’ ਬਣਾਉਣ ਵਿੱਚ ਮਦਦ ਲਈ ਅਮਰੀਕਾ ਪੱਬਾਂ ਭਾਰ

ਅਮਰੀਕਾ ਦੇ ਇਕ ਸਿਖਰਲੇ ਸਫ਼ੀਰ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਭਾਰਤ ਨੂੰ ‘ਨੈੱਟ ਸੁਰੱਖਿਆ’ ਵਿੱਚ ਆਲਮੀ ਤਾਕਤ ਬਣਾਉਣ ਵਿੱਚ ਮਦਦ ਕਰਨ ਲਈ ਪੱਬਾਂ ਭਾਰ ਹੈ। ਅਮਰੀਕੀ ਸਫ਼ੀਰ ਦਾ ਇਹ ਬਿਆਨ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਵੱਲੋਂ ਨਵੀਂ ਦਿੱਲੀ ਦੀ ਰੱਖਿਆ ਸਮਰੱਥਾ ਨੂੰ ‘ਆਪਣੇ ਵਰਗ ’ਚ ਸਰਵੋਤਮ’ ਬਣਾਉਣ ਲਈ ਕੀਤੀ ਜਾ ਰਹੀ ਹਮਾਇਤ ਵੱਲ ਇਸ਼ਾਰਾ ਕਰਦਾ ਹੈ। ਅਮਰੀਕੀ ਸਫ਼ੀਰ ਨੇ ਕਿਹਾ ਕਿ ਉਹ ਆਪਣੇ ਹਿੱਤਾਂ ਨਾਲ ਜੁੜੇ ਹਰੇਕ ਫਰੰਟ ’ਤੇ ਚੀਨ ਨੂੰ ਘੇਰਨ ਲਈ ਵਰਚੁਅਲ ਲੜਾਈ ਲਈ ਤਿਆਰ ਹੈ। ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਸਟੀਫਨ ਬੀਗਨ ਨੇ ਇਹ ਟਿੱਪਣੀਆਂ ਤੀਜੀ ਭਾਰਤ-ਯੂਐੱਸ ਲੀਡਰਸ਼ਿਪ ਸਿਖਰ ਵਾਰਤਾ ਦੌਰਾਨ ਕੀਤੀ। ਇਸ ਵਰਚੁਅਲ ਵਾਰਤਾ ਨੂੰ ਯੂਐੱਸ ਇੰਡੀਆ ਸਟ੍ਰੈਟਜਿਕ ਅਤੇ ਪਾਰਟਨਰਸ਼ਿਪ ਫੋਰਮ (ਯੂਐੱਸਆਈਐੱਸਪੀਐੱਫ) ਵੱਲੋਂ ਵਿਉਂਤਿਆ ਗਿਆ ਸੀ।
ਬੀਗਨ ਨੇ ਕਿਹਾ ਕਿ ਭਾਰਤ-ਅਮਰੀਕਾ ਭਾਈਵਾਲੀ ਨੇ ਵਿਸ਼ਵ ਦੀਆਂ ਸਭ ਤੋਂ ਪੁਰਾਣੀਆਂ ਤੇ ਵੱਡੀਆਂ ਜਮਹੂਰੀਅਤਾਂ ਨੂੰ ਪਿਛਲੇ ਦੋ ਦਹਾਕਿਆਂ ’ਚ ਤਾਕਤ ਬਖ਼ਸ਼ੀ ਹੈ। ਬੀਗਨ ਨੇ ਕਿਹਾ, ‘ਅਸੀਂ ਨੈੱਟ ਸੁਰੱਖਿਆ ਵਿੱਚ ਭਾਰਤ ਨੂੰ ਆਲਮੀ ਪੱਧਰ ਦੀ ਤਾਕਤ ਬਣਾਉਣ ਵਿੱਚ ਮਦਦ ਕਰਨ ਲਈ ਪੱਬਾਂ ਭਾਰ ਹਾਂ। ਅਤੇ ਮੈਨੂੰ ਲਗਦਾ ਹੈ ਕਿ ਰੱਖਿਆ ਸਹਿਯੋਗ ਇਸ ਦਿਸ਼ਾ ਵਿੱਚ ਅਹਿਮ ਸਾਬਤ ਹੋ ਸਕਦਾ ਹੈ। ਬੀਗਨ ਨੇ ਕਿਹਾ ਕਿ ਉਹ ਆਪਣੇ ਹਿੱਤਾਂ ਨਾਲ ਜੁੜੇ ਹਰੇਕ ਫਰੰਟ ’ਤੇ ਚੀਨ ਨੂੰ ਪਿਛਾਂਹ ਧੱਕਣ ਦੇ ਇਰਾਦੇ ਨਾਲ ਵਰਚੁਅਲ ਲੜਾਈ ਲਈ ਤਿਆਰ ਹੈ। ਅਮਰੀਕੀ ਸਫ਼ੀਰ ਨੇ ਕਿਹਾ ਕਿ ਉਹ ਚੀਨ ਨੂੰ ਹਰ ਖੇਤਰ ਵਿੱਚ ਪਿੱਛੇ ਧੱਕੇਗਾ। ਬੀਗਨ ਨੇ ਕਿਹਾ, ‘ਭਾਰਤ-ਚੀਨ ਸਰਹੱਦ ’ਤੇ ਗਲਵਾਨ ਵਾਦੀ ਹੋਵੇ ਜਾਂ ਫਿਰ ਦੱਖਣੀ ਪ੍ਰਸ਼ਾਂਤ’ ਅਸੀਂ ਚੀਨ ਦੇ ਖੇਤਰੀ ਪ੍ਰਭੂਸੱਤਾ ਦੇ ਦਾਅਵਿਆਂ ਨੂੰ ਖਾਰਜ ਕਰਾਂਗਾ। ਸਾਡੀ ਰਣਨੀਤੀ ਚੀਨ ਨੂੰ ਹਰ ਖੇਤਰ ਵਿੱਚ ਵਰਚੁਅਲੀ ਪਿੱਛੇ ਧੱਕਣ ਦੀ ਹੈ।’

Radio Mirchi