ਭਾਰਤ ਯਾਤਰਾ ਲਈ ਬਹੁਤ ਉਤਸ਼ਾਹਿਤ ਹਾਂ : ਮੇਲਾਨੀਆ ਟਰੰਪ
ਵਾਸ਼ਿੰਗਟਨ : ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੇ ਕਿਹਾ ਹੈ ਕਿ ਉਹ ਇਸ ਮਹੀਨੇ ਦੇ ਅਖੀਰ ਵਿਚ ਹੋਣ ਵਾਲੀ ਭਾਰਤ ਯਾਤਰਾ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਮੇਲਾਨੀਆ ਨੇ ਟਵੀਟ ਕੀਤਾ ਕਿ ਪ੍ਰਥਮ ਮਹਿਲਾ ਦੇ ਤੌਰ 'ਤੇ ਭਾਰਤ ਦੀ ਉਹਨਾਂ ਦੀ ਯਾਤਰਾ ਦੋਹਾਂ ਦੇਸ਼ਾਂ ਦੇ ਵਿਚ ਨੇੜਲੇ ਸੰਬੰਧਾਂ ਦਾ ਜਸ਼ਨ ਮਨਾਉਣ ਦਾ ਮੌਕਾ ਹੈ। ਉਹਨਾਂ ਨੇ ਭਾਰਤ ਆਉਣ ਦਾ ਸੱਦਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।
ਮੇਲਾਨੀਆ ਨੇ ਟਵੀਟ ਕੀਤਾ,''ਇਸ ਮਹੀਨੇ ਦੇ ਅਖੀਰ ਵਿਚ ਅਹਿਮਦਾਬਾਦ ਅਤੇ ਨਵੀਂ ਦਿੱਲੀ ਦੀ ਯਾਤਰਾ ਲਈ ਉਤਸੁਕ ਹਾਂ। ਰਾਸ਼ਟਰਪਤੀ ਟਰੰਪ ਅਤੇ ਮੈਂ ਯਾਤਰਾ ਲਈ ਅਤੇ ਭਾਰਤ ਤੇ ਅਮਰੀਕਾ ਦੇ ਵਿਚ ਨੇੜਲੇ ਸੰਬੰਧਾਂ ਦਾ ਜਸ਼ਨ ਮਨਾਉਣ ਲਈ ਉਤਸੁਕ ਹਾਂ।''
ਮੇਲਾਨੀਆ ਟਰੰਪ ਦਾ ਇਹ ਟਵੀਟ ਮੋਦੀ ਦੇ ਉਸ ਟਵੀਟ ਦੇ ਜਵਾਬ ਵਿਚ ਸੀ ਜਿਸ ਵਿਚ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਅਤੇ ਪ੍ਰਥਮ ਮਹਿਲਾ ਦੀ ਭਾਰਤ ਯਾਤਰਾ ਨੂੰ ਬਹੁਤ ਖਾਸ ਦੱਸਿਆ ਸੀ। ਮੋਦੀ ਨੇ ਟਵੀਟ ਕੀਤਾ ਸੀ,''ਭਾਰਤ ਆਪਣੇ ਵਿਸ਼ੇਸ਼ ਮਹਿਮਾਨਾਂ ਦਾ ਯਾਦਗਾਰ ਸਵਾਗਤ ਕਰੇਗਾ। ਇਹ ਯਾਤਰਾ ਬਹੁਤ ਖਾਸ ਹੈ ਅਤੇ ਇਹ ਭਾਰਤ-ਅਮਰੀਕਾ ਦੀ ਦੋਸਤੀ ਨੂੰ ਅੱਗੇ ਹੋਰ ਮਜ਼ਬੂਤ ਕਰੇਗੀ।'' ਗੌਰਤਲਬ ਹੈ ਕਿ ਟਰੰਪ ਅਤੇ ਮੇਲਾਨੀਆ 24 ਅਤੇ 25 ਫਰਵਰੀ ਨੂੰ ਭਾਰਤ ਆਉਣਗੇ।