ਭਾਰਤ ’ਚ ਵੱਖਰੇ ਸਿੱਖ ਰਾਜ ਦੀ ਮੰਗ ’ਤੇ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਨੇ ਪਾਈ ਝਾੜ
ਲੰਡਨ - ਭਾਰਤ ’ਚ ਵੱਖਰੇ ਸਿੱਖ ਰਾਜ ਦੀ ਮੰਗ ਕਰਨ ਵਾਲਿਆਂ ਨੂੰ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਨੇ ਝਾੜ ਪਾਈ ਹੈ। ਹਾਲਾਂਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਤੋਂ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਵੱਖਰੇ ਅਤੇ ਸੁਤੰਤਰ ਰਾਜ ਦੇ ਅੰਦੋਲਨ ਦਾ ਸਮਰਥਨ ਬਿਲਕੁਲ ਨਹੀਂ ਕਰੇਗੀ।
ਇਸ ਬਾਰੇ ਬ੍ਰਿਟਿਸ਼ ਬਿਜ਼ਨੈੱਸਮੈਨ ਲਾਰਡ ਰਮਿੰਦਰ (ਰਮੀ) ਰੇਂਗਰ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਸ਼ੁੱਕਰਵਾਰ ਨੂੰ ਮੁਲਾਕਾਤ ਕੀਤੀ। ਰੇਂਗਰ ਨੇ ਟਵੀਟ ਕਰ ਕੇ ਕਿਹਾ ਕਿ ਅੱਜ ਮੈਂ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਗੱਲ ਕੀਤੀ। ਉਨ੍ਹਾਂ ਨੇ ਸਪੱਸ਼ਟ ਕਿਹਾ, ‘‘ਬ੍ਰਿਟਿਸ਼ ਸਰਕਾਰ ਸਿੱਖਾਂ ਦੇ ਵੱਖਰੇ ਰਾਜ ਦੇ ਅੰਦੋਲਨ ਦਾ ਸਮਰਥਨ ਨਹੀਂ ਕਰੇਗੀ।’’
ਬਰਮਿੰਘਮ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੂੰ ਕੀਤਾ ਗਿਆ ਟ੍ਰੋਲ
ਰੇਂਗਰ ਦੇ ਇਸ ਟਵੀਟ ’ਤੇ ਬਰਮਿੰਘਮ ਦੀ ਲੇਬਰ ਪਾਰਟੀ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਿੱਪਣੀ ਕਰ ਕੇ ਕਿਹਾ ਕਿ ਆਤਮ ਫੈਸਲੇ ਦਾ ਸਿਧਾਂਤ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਆਰਟੀਕਲ-1 ’ਚ ਪ੍ਰਮੁੱਖਤਾ ਨਾਲ ਸ਼ਾਮਲ ਹੈ। ਇਸ ਨੂੰ ਜੜਵਾ ਮਨੁੱਖੀ ਅਧਿਕਾਰਾਂ ’ਚ ਪਹਿਲਾ ਅਧਿਕਾਰ ਮੰਨਿਆ ਗਿਆ ਹੈ। ਉਨ੍ਹਾਂ ਦੀ ਇਸ ਟਿੱਪਣੀ ਨੂੰ ਲੈ ਕੇ ਉਨ੍ਹਾਂ ਨੂੰ ਬ੍ਰਿਟੇਨ ’ਚ ਰਹਿ ਰਹੇ ਸਿੱਖ ਪ੍ਰਵਾਸੀਆਂ ਵੱਲੋਂ ਟ੍ਰੋਲ ਕੀਤਾ ਗਿਆ ਸੀ।