ਭਾਰਤੀ ਅੰਬੈਂਸੀ ਰੋਮ ਨੂੰ ਗੁਜ਼ਾਰਿਸ ਹੋਰ ਪਾਸਪੋਰਟ ਕੈਂਪਾਂ ਦਾ ਆਯੋਜਨ ਕਰੇ : ਗੁਰਮੁੱਖ ਸਿੰਘ ਹਜ਼ਾਰਾ

ਭਾਰਤੀ ਅੰਬੈਂਸੀ ਰੋਮ ਨੂੰ ਗੁਜ਼ਾਰਿਸ ਹੋਰ ਪਾਸਪੋਰਟ ਕੈਂਪਾਂ ਦਾ ਆਯੋਜਨ ਕਰੇ : ਗੁਰਮੁੱਖ ਸਿੰਘ ਹਜ਼ਾਰਾ

ਰੋਮ, - ਭਾਰਤੀ ਅੰਬੈਂਸੀ ਰੋਮ ਵੱਲੋਂ ਇਟਲੀ ਵਿੱਚ ਬਿਨਾਂ ਪਾਸਪੋਰਟ ਅਤੇ ਬਿਨਾਂ ਪੇਪਰਾਂ ਦੇ ਜ਼ਿੰਦਗੀ ਬਸਰ ਕਰਦੇ ਭਾਰਤੀਆਂ ਦਾ ਔਖੀ ਘੜੀ ਵਿੱਚ ਦਿੱਤਾ ਜਾ ਰਿਹਾ ਸਾਥ ਕਾਬਲੇ ਤਾਰੀਫ਼ ਹੈ ਜਿਸ ਲਈ ਇੰਡੀਅਨ ਕਮਿਊਨਿਟੀ ਇਨ ਲਾਸੀਓ ਭਾਰਤੀ ਅੰਬੈਂਸੀ ਰੋਮ ਦੇ ਮਾਨਯੋਗ ਰਾਜਦੂਤ ਮੈਡਮ ਰੀਨਤ ਸੰਧੂ ਅਤੇ ਸਮੁੱਚੇ ਸਟਾਫ਼ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਗੁਰਮੁੱਖ ਸਿੰਘ ਹਜ਼ਾਰਾ ਪ੍ਰਧਾਨ ਇੰਡੀਅਨ ਕਮਿਊਨਿਟੀ ਇਨ ਲਾਸੀਓ ਨੇ ਇਸ ਪੱਤਰਕਾਰ ਨਾਲ ਕਰਦਿਆਂ ਕਿਹਾ ਕਿ ਭਾਰਤੀ ਅੰਬੈਂਸੀ ਰੋਮ ਵੱਲੋਂ ਇਟਲੀ ਵਿੱਚ ਬਿਨਾ ਪਾਸਪੋਰਟ ਦੇ ਭਾਰਤੀ ਨੌਜਵਾਨਾਂ ਨੂੰ ਖੁੱਲੀ ਇਮੀਗ੍ਰੇਸ਼ਨ ਦੇ ਮੱਦੇ ਨਜ਼ਰ ਦਿੱਤੇ ਜਾ ਰਹੇ ਪਾਸਪੋਰਟ ਸਹੀ ਸਮੇਂ 'ਤੇ ਲਿਆ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ, ਜਿਸ ਨਾਲ ਕਈ-ਕਈ ਸਾਲਾਂ ਤੋਂ ਇਟਲੀ ਵਿੱਚ ਬਿਨਾਂ ਪੇਪਰਾਂ ਦੇ ਧੱਕੇ ਖਾਹ ਰਹੇ ਭਾਰਤੀ ਨੌਜਵਾਨ ਇਟਲੀ ਸਰਕਾਰ ਵੱਲੋਂ ਦਿੱਤੇ ਜਾ ਰਹੇ ਪੇਪਰ ਨੂੰ ਭਰ ਕੇ ਆਪਣੇ ਵਿਛੜੇ ਹੋਏ ਪਰਿਵਾਰ ਨੂੰ ਮਿਲ ਸਕਣਗੇ।
ਪਿਛਲੇ 8 ਸਾਲਾਂ ਤੋਂ ਇਟਲੀ ਦੇ ਪੇਪਰ ਖੁਲੱਣ ਦੀ ਉਡੀਕ ਕਰਦੇ ਕੱਚੇ ਭਾਰਤੀ ਨੌਜਵਾਨ ਬਿਨ੍ਹਾਂ ਪੇਪਰਾਂ ਦੇ ਅਨੇਕਾਂ ਤਰ੍ਹਾਂ ਦੇ ਦੁੱਖੜੇ ਸਹੇੜ ਰਹੇ ਹਨ ਜਿਨ੍ਹਾਂ ਦਾ ਹੁਣ ਪਰਮਾਤਮਾ ਦੀ ਸਵੱਲੀ ਨਜ਼ਰ ਨਾਲ ਨਬੇੜਾ ਹੋਣ ਜਾ ਰਿਹਾ ਹੈ ਪਰ ਇਸ ਇਤਿਹਾਸਕ ਕਾਰਜ ਵਿੱਚ ਜਿੱਥੇ ਇਟਲੀ ਸਰਕਾਰ ਦਾ ਅਹਿਮ ਯੋਗਦਾਨ ਹੈ ਉੱਥੇ ਭਾਰਤ ਸਰਕਾਰ ਤੇ ਭਾਰਤੀ ਅੰਬੈਂਸੀ ਰੋਮ ਦਾ ਵੀ ਉਚੇਚਾ ਯੋਗਦਾਨ ਹੈ ਜਿਸ ਨੂੰ ਇਟਲੀ ਦਾ ਭਾਰਤੀ ਭਾਈਚਾਰਾਂ ਕਦੀ ਵੀ ਵਿਸਾਰ ਨਹੀਂ ਸਕਦਾ। 25 ਮਈ 2020 ਤੋਂ ਭਾਰਤੀ ਅੰਬੈਂਸੀ ਰੋਮ ਵੱਲੋਂ ਬਿਨਾਂ ਪਾਸਪੋਰਟ  ਦੇ ਭਾਰਤੀ ਨੌਜਵਾਨਾਂ ਦੀਆਂ ਨਵੇਂ ਪਾਸਪੋਰਟ ਬਣਾਉਣ ਸੰਬਧੀ ਲਈ ਜਾ ਰਹੀਆਂ ਅਰਜ਼ੀਆਂ ਉਪੱਰ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। (ਜਿਹਨਾਂ ਵਿੱਚ 1 ਹਜ਼ਾਰ ਤੋਂ ਵੱਧ ਭਾਰਤੀ ਨੌਜਵਾਨਾਂ ਨੂੰ ਅੰਬਂੈਸੀ ਵੱਲੋਂ ਅਥਾਰਟੀ ਪੱਤਰ ਜਾਰੀ ਹੋ ਚੁੱਕੇ ਹਨ)।
ਇਟਲੀ ਦੇ ਬਿਨਾ ਪੇਪਰਾਂ ਦੇ ਭਾਰਤੀਆਂ ਨੂੰ ਪੇਪਰ ਮਿਲ ਸਕਣ ਇਸ ਲਈ ਹੀ ਅੰਬੈਂਸੀ ਵੱਲੋਂ 13 ਜੂਨ ਨੂੰ ਵਿਸ਼ੇਸ਼ ਪਾਸਪੋਰਟ ਕੈਂਪ ਆਯੋਜਿਤ ਕੀਤਾ ਗਿਆ ਜਿਸ ਦਾ ਸੈਂਕੜੇ ਭਾਰਤੀ ਨੌਜਵਾਨ ਭਰਪੂਰ ਲਾਭ ਲੈ ਚੁੱਕੇ ਹਨ ।ਗੁਰਮੁੱਖ ਸਿੰਘ ਹਜ਼ਾਰਾ ਨੇ ਕਿਹਾ ਕਿ ਉਹ ਅੰਬੈਂਸੀ ਰੋਮ ਨੂੰ ਗੁਜਾਰਿਸ ਕਰਨੀ ਚਾਹੁੰਦੇ ਹਨ ਕਿ ਉਹ ਹੋਰ ਵੀ ਪਾਸਪੋਰਟ ਕੈਂਪਾਂ ਦਾ ਆਯੋਜਨ ਅੰਬੈਂਸੀ ਵਿੱਚ ਹੀ ਕਰਨ ਤਾਂ ਜੋ ਜਿਹੜੇ ਭਾਰਤੀ ਨੋਜਵਾਨ ਹਾਲੇ ਵੀ ਪਾਸਪੋਰਟ ਦੀਆਂ ਅਰਜ਼ੀਆਂ ਦੇਣ ਤੋਂ ਵਾਂਝੇ ਹਨ ਉਹ ਵੀ ਸਰਲ ਢੰਗ ਨਾਲ ਪਾਸਪੋਰਟ ਅਪਲਾਈ  ਕਰਕੇ ਭਾਰਤੀ ਪਾਸਪੋਰਟ ਲੈ ਕੇ ਇਟਲੀ ਵਿੱਚ ਖੁੱਲ੍ਹੀ ਇਮੀਗ੍ਰੇਸ਼ਨ ਦਾ ਲਾਹਾ ਲੈ ਸਕਣ। ਉਨ੍ਹਾਂ ਇਟਲੀ ਰਹਿਣ ਬਸੇਰਾ ਕਰਦੇ ਬਿਨਾਂ ਪਾਸਪੋਰਟ ਦੇ ਭਾਰਤੀ ਨੌਜਵਾਨਾਂ ਨੂੰ ਤਾਗੀਦ ਕੀਤੀ ਹੈ ਕਿ ਇਸ ਸਮੇਂ ਬਹੁਤ ਹੀ ਸੁਨਿਹਰੀ ਮੌਕਾ ਹੈ ਜਦੋਂ ਇਟਲੀ ਸਰਕਾਰ ਤੇ ਭਾਰਤ ਸਰਕਾਰ ਉਨ੍ਹਾਂ ਦਾ ਹਰ ਪੱਖੋਂ ਸਹਿਯੋਗ ਕਰ ਰਹੀ ਹੈ ਤੇ ਇਸ ਮੌਕੇ ਦਾ ਸਭ ਨੂੰ ਪੂਰਾ-ਪੂਰਾ ਲਾਭ ਲੈਣਾ ਚਾਹੀਦਾ ਹੈ ਤੇ ਜਲਦ ਆਪਣੇ ਪੇਪਰ ਪੂਰਨ ਕਰਨ ਲਈ ਸੰਜੀਦਾ ਹੋਣਾ ਚਾਹੀਦਾ ਹੈ।ਅਜਿਹੇ ਵਿੱਚ ਜੇਕਰ ਫਿਰ ਵੀ ਕਿਸੇ ਨੌਜਵਾਨ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਬਿਨ੍ਹਾਂ ਝਿੱਜਕ ਇੰਡੀਅਨ ਕਮਿਊਨਿਟੀ ਇੰਨ ਲਾਸੀਓ ਨਾਲ ਸਹਾਇਤਾ ਪ੍ਰਾਪਤ ਕਰਨ ਲਈ ਸੰਪਰਕ ਕਰ ਸਕਦਾ ਹੈ।

Radio Mirchi