ਭਾਰਤੀ ਤੇਜ਼ ਹਮਲਾ ਕੈਰੇਬਿਆਈ ਟੀਮ ਦੀ ਯਾਦ ਦਿਵਾਉਂਦਾ ਹੈ: ਲਾਰਾ

ਭਾਰਤੀ ਤੇਜ਼ ਹਮਲਾ ਕੈਰੇਬਿਆਈ ਟੀਮ ਦੀ ਯਾਦ ਦਿਵਾਉਂਦਾ ਹੈ: ਲਾਰਾ

ਮੁੰਬਈ-ਵੈਸਟ ਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨੇ ਅੱਜ ਮੌਜੂਦਾ ਭਾਰਤੀ ਤੇਜ਼ ਹਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਕੈਰੇਬਿਆਈ ਤੇਜ਼ ਹਮਲੇ ਦੀ ਯਾਦ ਆਉਂਦੀ ਹੈ। ਭਾਰਤ ਦੇ ਜਸਪ੍ਰੀਤ ਬਮਰਾ, ਇਸ਼ਾਂਤ ਸ਼ਰਮਾ ਤੇ ਮੁਹੰਮਦ ਸ਼ਮੀ ਨੇ 2018 ’ਚ ਟੈਸਟ ਮੈਚਾਂ ਦੌਰਾਨ 142 ਵਿਕਟਾਂ ਲਈਆਂ।
ਇਹ ਪੁੱਛਣ ’ਤੇ ਕਿ ਇਸ ਭਾਰਤੀ ਟੀਮ ’ਚ ਖਾਸ ਕੀ ਹੈ ਤਾਂ ਲਾਰਾ ਨੇ ਕਿਹਾ, ‘ਭਾਰਤ ਦਾ ਤੇਜ਼ ਹਮਲਾ। ਮੈਂ ਵੈਸਟ ਇੰਡੀਜ਼ ’ਚ ਦੇਖਿਆ। ਬਮਰਾ, ਸ਼ਮੀ, ਯਾਦਵ, ਭੁਵਨੇਸ਼ਵਰ ਸਾਰੇ ਬਿਹਤਰੀਨ ਤੇਜ਼ ਗੇਂਦਬਾਜ਼ ਹਨ।’ ਉਨ੍ਹਾਂ ਕਿਹਾ, ‘ਇਹ ਤੇਜ਼ ਹਮਲੇ ਮੈਨੂੰ ਅੱਸੀ ਤੇ ਨੱਬੇ ਦੇ ਦਹਾਕੇ ’ਚ ਵੈਸਟਇੰਡੀਜ਼ ਟੀਮ ਦੀ ਯਾਦ ਦਿਵਾਉਂਦੇ ਹਨ।’ ਉਨ੍ਹਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਸ਼ਾਨਦਾਰ ਕਪਤਾਨ ਹੈ। ਆਪਣੇ ਪ੍ਰਦਰਸ਼ਨ ਰਾਹੀਂ ਉਹ ਮੋਰਚੇ ਦੀ ਅਗਵਾਈ ਕਰਦਾ ਹੈ। ਉਹ ਇੱਥੇ ਰੋਡ ਸੇਫਟੀ ਵਰਲਡ ਸੀਰੀਜ਼ ਲੀਗ ਦੀ ਸ਼ੁਰੂਆਤ ਮੌਕੇ ਬੋਲ ਰਹੇ ਸੀ। ਕ੍ਰਿਕਟ ਦੇ ਮਹਾਨ ਖਿਡਾਰੀ ਦੱਖਣੀ ਅਫਰੀਕਾ ਦੇ ਜੌਂਟੀ ਰੋਡਜ਼, ਸ੍ਰੀਲੰਕਾ ਦੇ ਤਿਲਕਰਤਨੇ ਦਿਲਸ਼ਾਨ, ਆਸਟਰੇਲੀਆ ਦੇ ਬਰੈੱਟ ਲੀ, ਭਾਰਤ ਦੇ ਸਚਿਨ ਤੇਂਦੁਲਕਰ ਤੇ ਵਿਰੇਂਦਰ ਸਹਿਵਾਗ ਵੀ ਇਸ ਸੀਰੀਜ਼ ਦਾ ਹਿੱਸਾ ਹੋਣਗੇ। ਇਸੇ ਦੌਰਾਨ ਭਾਰਤੀ ਟੀਮ ਦੀ ਅਗਵਾਈ ਕਰ ਰਹੇ ਤੇ ਲੀਗ ਦੇ ਬਰਾਂਡ ਅੰਬੈਸਡਰ ਸਚਿਨ ਤੇਂਦੁਲਕਰ ਨੇ ਕਿਹਾ, ‘ਮੈਂ ਅਭਿਆਸ ਕਰਾਂਗਾ ਤੇ ਇਹ ਸਾਰੇ ਕ੍ਰਿਕਟਰ ਤਿਆਰ ਹਨ। ਅਸੀਂ ਕੱਲ ਫਿਲਮ ਸ਼ੂਟ ਕੀਤੀ ਸੀ। ਇਸ ਲਈ ਸਾਰੇ ਖਿਡਾਰੀ ਤਿਆਰ ਹਨ ਅਤੇ ਲੰਮੇ ਸਮੇਂ ਬਾਅਦ ਮੈਦਾਨ ’ਤੇ ਮੁੜਨਾ ਵਧੀਆ ਅਹਿਸਾਸ ਹੈ।’ ਸੜਕ ਸੁਰੱਖਿਆ ਨੂੰ ਹੁਲਾਰਾ ਦੇਣ ਲਈ ਕਰਵਾਈ ਜਾ ਰਹੀ ਇਹ ਲੀਗ ਅਗਲੇ ਸਾਲ ਫਰਵਰੀ ’ਚ ਹੋਵੇਗੀ। ਲੀਗ sਕਮਿਸ਼ਨਰ ਤੇ ਸਾਬਕਾ ਬੱਲੇਬਾਜ਼ ਸੁਨੀਲ ਗਾਵਸਕਰ ਨੇ ਵੀ ਇਸ ਮੌਕੇ ਸੰਬੋਧਨ ਕੀਤਾ।

Radio Mirchi