ਭਾਰਤੀ ਸਿੰਘ ਤੇ ਹਰਸ਼ ਦੀਆਂ ਮੁੜ ਵਧੀਆਂ ਮੁਸ਼ਕਿਲਾਂ, ਹੁਣ ਸ਼ਿਕੰਜੇ ਚ ਫਸਣਗੇ ਕਈ ਫ਼ਿਲਮੀ ਸਿਤਾਰੇ
ਮੁੰਬਈ — ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਡਰੱਗ ਮਾਮਲੇ 'ਚ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ ਉਨ੍ਹਾਂ ਦੀ ਮੁਸ਼ਕਿਲਾਂ ਹੋਰ ਵਧਣ ਵਾਲੀਆਂ ਹਨ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਮੁੰਬਈ 'ਚ ਵੱਡੀ ਕਾਰਵਾਈ ਕੀਤੀ ਹੈ। ਐੱਨ. ਸੀ. ਬੀ. ਨੇ ਡਰੱਗ ਪੇਡਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪਤਾ ਲੱਗਾ ਹੈ ਕਿ ਡਰੱਗ ਪੇਡਲਰ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਨੂੰ ਭੰਗ ਦੀ ਸਪਲਾਈ ਕਰਦਾ ਸੀ।
ਹੁਣ ਫਸਣਗੇ ਕਈ ਫ਼ਿਲਮੀ ਸਿਤਾਰੇ
ਐੱਨ. ਸੀ. ਬੀ. ਅਨੁਸਾਰ ਗ੍ਰਿਫ਼ਤਾਰ ਨਸ਼ਾ ਤਸਕਰ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਡਰੱਗ ਕੇਸ 'ਚ ਛੋਟੇ ਪਰਦੇ ਦੇ ਕਈ ਹੋਰ ਸਿਤਾਰਿਆਂ ਦੇ ਨਾਂ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਸ ਪੇਡਲਰ ਦੇ ਬਾਲੀਵੁੱਡ ਕਨੈਕਸ਼ਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਐੱਨ. ਸੀ. ਬੀ. ਦੇ ਅਧਿਕਾਰੀਆਂ ਨੇ ਇਸ ਨਸ਼ਾ ਤਸਕਰ ਕੋਲੋਂ 1.5 ਕਿਲੋ ਗ੍ਰਾਮ ਭੰਗ ਜ਼ਬਤ ਕੀਤੀ ਹੈ। ਇਹ ਨਸ਼ਾ ਤਸਕਰ ਸਾਰਿਆਂ ਤੱਕ ਨਸ਼ਾ ਪਹੁੰਚਾ ਹੈ ਅਤੇ ਪੇ. ਟੀ. ਐੱਮ, ਗੂਗਲ ਪੇ ਦੇ ਜਰੀਏ ਪੈਸੇ ਲੈਂਦੇ ਹੈ। ਇਸ ਲਈ ਉਸ ਦੇ ਬੈਂਕ ਖ਼ਾਤੇ ਦੇ ਲੈਣ-ਦੇਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਨਵਾਬ ਸ਼ੇਖ ਤੇ ਫਾਰੂਕ ਚੌਧਰੀ ਨੂੰ ਵੀ ਕੀਤਾ ਗਿਆ ਗ੍ਰਿਫ਼ਤਾਰ
ਦੂਜੇ ਪਾਸੇ ਐੱਨ. ਸੀ. ਬੀ. ਦੀ ਟੀਮ ਨੇ ਦੋ ਨਸ਼ਾ ਤਸਕਰ ਨਵਾਬ ਸ਼ੇਖ ਤੇ ਫਾਰੂਕ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਕੋਲਾਂ 32.9 ਗ੍ਰਾਮ ਐੱਮ. ਡੀ. ਡਰੱਗ ਤੇ ਐੱਲ. ਐੱਸ. ਡੀ. ਦੇ 10 ਬਾਟਸ ਜ਼ਬਤ ਕੀਤੇ ਗਏ ਹਨ। ਹੈਰਾਨ ਕਰਨ ਵਾਲੀ ਇਹ ਗੱਲ ਹੈ ਕਿ ਨਵਾਬ ਸ਼ੇਖ ਮੁੰਬਆ 'ਚ ਇਕ ਟੈਕਸੀ ਡਰਾਈਵਰ ਹੈ। ਉਸ ਕੋਲ ਸੈਂਟਰਲ 'ਚ 'ਨੈਥਾਨੀ ਹਾਈਟਸ' ਨਾਮਕ ਇਕ ਸ਼ਾਨਦਾਰ ਅਪਾਰਟਮੈਂਟ 'ਚ ਫਲੈਟ ਹੈ।