ਭਾਰਤੀ ਹਵਾਈ ਫ਼ੌਜ ਵੱਲੋਂ ਕਰੋਨਾ ਯੋਧਿਆਂ ਲਈ ਉਡਾਣਾਂ

ਭਾਰਤੀ ਹਵਾਈ ਫ਼ੌਜ ਵੱਲੋਂ ਕਰੋਨਾ ਯੋਧਿਆਂ ਲਈ ਉਡਾਣਾਂ

ਨਵੀਂ ਦਿੱਲੀ, 3 ਮਈ: ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਡਾਣਾਂ ਭਰ ਕੇ ਕਰੋਨਾ ਖਿਲਾਫ ਲੜ ਰਹੇ ਡਾਕਟਰਾਂ, ਨਰਸਾਂ ਤੇ ਹੋਰ ਅਮਲੇ ਨਾਲ ਇਕਜੁਟਤਾ ਪਰਗਟਾਈ ਜਾ ਰਹੀ ਹੈ। ਦਿੱਲੀ ਦੇ ਪੁਲੀਸ ਵਾਰ ਮੈਮੋਰੀਅਲ ਤੋਂ ਫ਼ੌਜ ਦੇ ਤਿਨਾਂ ਅੰਗਾਂ ਦੇ ਮੁੱਖ ਅਧਿਕਾਰੀ ਸ਼ਾਮਲ ਹੋਏ। ਜਹਾਜ਼ਾਂ ਵੱਲੋਂ ਅਸਮਾਨ ਤੋਂ ਫੁੱਲਾਂ ਦੀ ਵਰਖਾ ਕੀਤੀ ਗਈ। ਦੇਸ਼ ਪੱਧਰੀ ਇਸ ਮੁਹਿੰਮ ਵਿੱਚ ਹੈਲੀਕਾਪਟਰ ਤੇ ਜਹਾਜ਼ ਸ਼ਾਮਲ ਹੋਏ। ਕਰੋਨਾ ਦੀ ਮਹਾਮਾਰੀ ਵਿੱਚ ਸਿਹਤ ਵਿਭਾਗ ਤੇ ਸਿਹਤ ਕਾਮਿਆਂ ਦੇ ਯੋਗਦਾਨ ਨੂੰ ਸਨਮਾਨ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ।

Radio Mirchi