ਮਸ਼ਹੂਰ ਅਦਾਕਾਰ ਸੂਰਜ ਥਾਪਰ ਆਈ. ਸੀ. ਯੂ. ਦਾਖ਼ਲ, ਕੋਰੋਨਾ ਪਾਜ਼ੇਟਿਵ ਹੋਣ ਦਾ ਖ਼ਦਸ਼ਾ

ਮਸ਼ਹੂਰ ਅਦਾਕਾਰ ਸੂਰਜ ਥਾਪਰ ਆਈ. ਸੀ. ਯੂ. ਦਾਖ਼ਲ, ਕੋਰੋਨਾ ਪਾਜ਼ੇਟਿਵ ਹੋਣ ਦਾ ਖ਼ਦਸ਼ਾ

ਮੁੰਬਈ  - ਮਸ਼ਹੂਰ ਅਦਾਕਾਰ ਸੂਰਜ ਥਾਪਰ ਦੀ ਅਚਾਨਕ ਤਬੀਅਤ ਵਿਗੜ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੂਰਜ ਥਾਪਰ ਨੂੰ ਆਈ. ਸੀ. ਯੂ. 'ਚ ਰੱਖਿਆ ਗਿਆ ਹੈ। 
ਕੀ ਸੂਰਜ ਦਾ ਕੋਰੋਨਾ ਹੈ ਜਾਂ ਨਹੀਂ?
ਟਾਈਮਜ਼ ਆਫ਼ ਇੰਡੀਆ 'ਚ ਪ੍ਰਕਾਸ਼ਤ ਖ਼ਬਰ ਅਨੁਸਾਰ ਹਾਲੇ ਇਹ ਖ਼ੁਲਾਸਾ ਨਹੀਂ ਹੋਇਆ ਹੈ ਕਿ ਸੂਰਜ ਥਾਪਰ ਨੂੰ ਕੋਰੋਨਾ ਹੋਇਆ ਹੈ ਜਾਂ ਨਹੀਂ ਪਰ ਖ਼ਬਰਾਂ ਅਨੁਸਾਰ, ਉਨ੍ਹਾਂ ਦੀ ਸਿਹਤ ਵਿਗੜ ਗਈ ਹੈ ਅਤੇ ਉਸ ਨੂੰ ਤੁਰੰਤ ਆਈ. ਸੀ. ਯੂ. 'ਚ ਦਾਖ਼ਲ ਕਰਵਾਇਆ ਗਿਆ।
ਗੋਆ ਤੋਂ ਵਾਪਸ ਪਰਤਦਿਆਂ ਸਿਹਤ ਵਿਗੜ ਗਈ
ਦੱਸਿਆ ਜਾ ਰਿਹਾ ਹੈ ਕਿ ਸੂਰਜ ਇਨ੍ਹੀਂ ਦਿਨੀਂ ਗੋਆ 'ਚ ਆਪਣੇ ਟੀ. ਵੀ. ਸ਼ੋਅਜ਼ ਦੀ ਸ਼ੂਟਿੰਗ 'ਚ ਰੁੱਝੇ ਹੋਏ ਸਨ ਪਰ ਜਦੋਂ ਗੋਆ 'ਚ ਸ਼ੂਟਿੰਗ ਰੁਕੀ ਤਾਂ ਉਹ ਮੁੰਬਈ ਵਾਪਸ ਪਰਤ ਆਏ। ਗੋਆ ਤੋਂ ਸ਼ੂਟਿੰਗ ਤੋਂ ਬਾਅਦ ਜਦੋਂ ਉਹ ਮੁੰਬਈ ਪਹੁੰਚੀ ਤਾਂ ਉਨ੍ਹਾਂ ਦੀ ਸਿਹਤ ਵਿਗੜ ਗਈ। ਅਜਿਹੇ 'ਚ ਉਨ੍ਹਾਂ ਦੇ ਮੁੰਬਈ ਤੱਕ ਦੇ ਸਫ਼ਰ ਦੌਰਾਨ ਕੋਰੋਨਾ ਪਾਜ਼ੇਟਿਵ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਤਿੰਨ ਦਿਨ ਤੋਂ ਸੀ ਬੁਖਾਰ 
ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਸੂਰਜ ਥਾਪਰ ਗੋਆ 'ਚ ਆਪਣੇ ਸਟਾਰ ਪਲੱਸ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਸ਼ੌਰਿਆ ਔਰ ਅਨੋਖੀ' ਦੀ ਸ਼ੂਟਿੰਗ ਲਈ ਹਰ ਰੋਜ਼ ਮੁੰਬਈ ਤੋਂ ਗੋਆ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਹੈ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਬੁਖਾਰ ਤੋਂ ਪੀੜਤ ਸਨ ਪਰ ਉਹ ਅਜੇ ਵੀ ਕੰਮ ਕਰ ਰਹੇ ਸਨ ਪਰ ਜਦੋਂ ਸੂਰਜ ਥਾਪਰ ਮੁੰਬਈ ਪਹੁੰਚੇ ਤਾਂ ਉਨ੍ਹਾਂ ਨੂੰ ਤੇਜ਼ ਬੁਖਾਰ ਸੀ ਅਤੇ ਉਸ ਦਾ ਆਕਸੀਜਨ ਦਾ ਪੱਧਰ ਵੀ ਘੱਟ ਹੋ ਰਿਹਾ ਸੀ। ਇਸ ਕੇਸ 'ਚ ਅਦਾਕਾਰ ਨੂੰ ਤੁਰੰਤ ਆਈ. ਸੀ. ਯੂ. 'ਚ ਦਾਖ਼ਲ ਕਰਵਾਇਆ ਗਿਆ ਸੀ।
ਅਦਾਕਾਰ ਦੀ ਭੈਣ ਨੇ ਦਿੱਤੀ ਇਹ ਜਾਣਕਾਰੀ 
ਇਸ ਦੌਰਾਨ ਉਨ੍ਹਾਂ ਦੀ ਭੈਣ ਵਨੀਤਾ ਥਾਪਰ ਉਨ੍ਹਾਂ ਨਾਲ ਹੈ। ਉਨ੍ਹਾਂ ਦੱਸਿਆ ਹੈ ਕਿ ਹਾਲੇ ਤੱਕ ਸੂਰਜ ਦੀ ਕੋਰੋਨਾ ਰਿਪੋਰਟ ਸਾਹਮਣੇ ਨਹੀਂ ਆਈ ਹੈ। ਇਸ ਖ਼ਬਰ ਅਨੁਸਾਰ ਸੂਰਜ ਲੀਲਾਵਤੀ ਹਸਪਤਾਲ 'ਚ ਦਾਖ਼ਲ ਹੋਣਾ ਚਾਹੁੰਦੇ ਸੀ ਪਰ ਮਲਾਡ ਦੇ ਹੀ ਹਸਪਤਾਲ 'ਚ ਉਨ੍ਹਾਂ ਨੂੰ ਦਾਖ਼ਲ ਕਰਵਾਇਆ ਗਿਆ।

Radio Mirchi