ਮਸ਼ਹੂਰ ਬਾਡੀ ਬਿਲਡਰ ਸਤਨਾਮ ਖੱਟੜਾ ਦਾ ਦਿਹਾਂਤ
ਜਲੰਧਰ — ਪੰਜਾਬ ਦਾ ਪ੍ਰਸਿੱਧ ਬਾਡੀ ਬਿਲਡਰ ਤੇ ਨੌਜਵਾਨ ਪੀੜ੍ਹੀ ਨੂੰ ਜਿਮ ਲਈ ਉਤਸ਼ਾਹਿਤ ਕਰਨ ਵਾਲੇ ਸਤਨਾਮ ਖੱਟੜਾ ਦਾ ਅਚਾਨਕ ਦਿਹਾਂਤ ਹੋ ਗਿਆ ਹੈ, ਜਿਸ ਤੋਂ ਬਾਅਦ ਹੁਣ ਫਿੱਟਨੈੱਸ ਇੰਡਸਟਰੀ 'ਚ ਸੋਗ ਦੀ ਲਹਿਰ ਛਾ ਗਈ ਹੈ।
ਸਤਨਾਮ ਖੱਟੜਾ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਸਤਨਾਮ ਖੱਟੜਾ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਕੋਚ ਰੋਹਿਸ਼ ਖਹਿਰਾ ਨੇ ਸੋਸ਼ਲ ਮੀਡੀਆ ਦੇ ਜਰੀਏ ਦਿੱਤੀ ਹੈ।
ਦੱਸ ਦਈਏ ਕਿ ਸਤਨਾਮ ਖੱਟੜਾ ਦੇ ਪੰਜਾਬ 'ਚ ਉਨ੍ਹਾਂ ਦੀ ਬਾਡੀ ਨੂੰ ਚਾਹੁਣ ਵਾਲੇ ਲੱਖਾਂ ਫਾਲੋਅਰਸ ਹਨ। ਦੱਸਿਆ ਜਾ ਰਿਹਾ ਹੈ ਕਿ ਸਤਨਾਮ ਖੱਟੜਾ 'ਟਿੱਕ ਟਾਕ' 'ਤੇ ਕਾਫ਼ੀ ਮਸ਼ਹੂਰ ਸਨ। ਲੋਕ ਇਨ੍ਹਾਂ ਦੀਆਂ ਵੀਡੀਓਜ਼ ਨੂੰ ਕਾਫ਼ੀ ਪਸੰਦ ਕਰਦੇ ਸਨ।
ਦੱਸ ਦੇਈਏ ਕਿ ਸਤਨਾਮ ਖੱਟੜਾ ਦੇ ਇੰਝ ਇੱਕ ਦਮ ਚਲੇ ਜਾਣ ਤੋਂ ਬਾਅਦ ਫਿੱਟਨੈੱਸ ਇੰਡਸਟਰੀ 'ਚ ਸੋਗ ਦੀ ਲਹਿਰ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਇਹ ਜਾਣ ਕੇ ਬਹੁਤ ਵੱਡਾ ਧੱਕਾ ਲੱਗਿਆ ਹੈ। ਉਹ ਸੋਸ਼ਲ ਮੀਡੀਆ ਦੇ ਜਰੀਏ ਆਪਣੇ ਆਈਡਲ ਰਹਿ ਚੁੱਕੇ ਸ਼ਖਸ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਉਨ੍ਹਾਂ ਦੇ ਲਈ ਦੁੱਖ ਭਰੀਆਂ ਪੋਸਟਾਂ ਸਾਂਝੀਆਂ ਕਰ ਰਹੇ ਹਨ।
ਦੱਸਣਯੋਗ ਹੈ ਕਿ ਪੰਜਾਬ 'ਚ ਉਨ੍ਹਾਂ ਦੀ ਤਰ੍ਹਾਂ ਬਾਡੀ ਬਣਾਉਣ ਲਈ ਕਈ ਉਨ੍ਹਾਂ ਦੇ ਪ੍ਰਸ਼ੰਸਕ ਚਾਹਵਾਨ ਸਨ ਅਤੇ ਉਹ ਕਈ ਲੋਕਾਂ ਦੇ ਆਈਡਲ ਸਨ। ਜਦੋਂ ਤੋਂ ਸਾਲ 2020 ਸ਼ੁਰੂ ਹੋਇਆ ਹੈ ਕਿ ਇੰਡਸਟਰੀ ਨੂੰ ਲੱਗਦਾ ਹੈ ਕਿਸੇ ਦੀ ਬਹੁਤ ਬੁਰੀ ਨਜ਼ਰ ਲੱਗ ਗਈ ਹੈ। 2020 ਨੇ ਕਈ ਨਾਮੀ ਸਿਤਾਰਿਆਂ ਤੋਂ ਸਾਨੂੰ ਹਮੇਸ਼ਾ ਲਈ ਵਿਛੋੜ ਦਿੱਤਾ ਹੈ।