ਮਹਾਦੋਸ਼ ਟਰਾਇਲ ਚ ਟਰੰਪ ਨੂੰ ਵੱਡੀ ਰਾਹਤ, ਸਾਰੇ ਦੋਸ਼ਾਂ ਤੋਂ ਹੋਏ ਬਰੀ ਕਰਾਰ

ਮਹਾਦੋਸ਼ ਟਰਾਇਲ ਚ ਟਰੰਪ ਨੂੰ ਵੱਡੀ ਰਾਹਤ, ਸਾਰੇ ਦੋਸ਼ਾਂ ਤੋਂ ਹੋਏ ਬਰੀ ਕਰਾਰ

ਵਾਸ਼ਿੰਗਟਨ— ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ 'ਚ ਬੁੱਧਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਮਹਾਦੋਸ਼ ਦੇ ਸਾਰੇ ਦੋਸ਼ਾਂ ਤੋਂ ਬਰੀ ਹੋ ਗਏ। ਉਨ੍ਹਾਂ 'ਤੇ ਸੱਤਾ ਦੀ ਦੁਰਵਰਤੋਂ ਕਰਨ ਅਤੇ ਕਾਂਗਰਸ (ਅਮਰੀਕੀ ਸੰਸਦ) ਦੇ ਕੰਮ 'ਚ ਰੁਕਾਵਟ ਪਾਉਣ ਦਾ ਦੋਸ਼ ਸੀ। ਸੈਨੇਟ 'ਚ ਰੀਪਬਲਿਕਨਸ (ਟਰੰਪ ਦੀ ਪਾਰਟੀ) ਦਾ ਬਹੁਮਤ ਹੈ। ਇਸ ਕਾਰਨ ਸੱਤਾ ਦੀ ਦੁਰਵਰਤੋਂ ਦੇ ਦੋਸ਼ 'ਤੇ ਟਰੰਪ ਨੂੰ 52-48 ਅਤੇ ਕਾਂਗਰਸ ਦੇ ਕੰਮ 'ਚ ਰੁਕਾਵਟ ਪਾਉਣ ਦੇ ਦੋਸ਼ 'ਚ 53-47 ਵੋਟਾਂ ਮਿਲੀਆਂ। ਮਹਾਦੋਸ਼ ਦੇ ਸੰਕਟ 'ਚੋਂ ਨਿਕਲਣ ਵਾਲੇ ਟਰੰਪ ਅਮਰੀਕੀ ਇਤਿਹਾਸ ਦੇ ਤੀਜੇ ਰਾਸ਼ਟਰਪਤੀ ਹਨ। ਉਟਾਹ ਤੋਂ ਸੈਨੇਟਰ ਮਿਟ ਰੋਮਨੀ ਇਕੱਲੇ ਰੀਪਬਲਿਕਨ ਰਹੇ, ਜਿਨ੍ਹਾਂ ਨੇ ਟਰੰਪ ਖਿਲਾਫ ਨੇ ਸੱਤਾ ਦੀ ਦੁਰਵਰਤੋਂ ਦੇ ਦੋਸ਼ 'ਤੇ ਵੋਟ ਕੀਤੀ। ਹਾਲਾਂਕਿ ਸੰਸਦ ਦੇ ਕੰਮ 'ਚ ਰੋਕ ਪਹੁੰਚਾਉਣ ਦੇ ਦੋਸ਼ ਨੂੰ ਉਨ੍ਹਾਂ ਨੇ ਵੀ ਖਾਰਜ ਕੀਤਾ। ਸੱਤਾ ਦੀ ਦੁਰਵਰਤੋਂ ਦੇ ਦੋਸ਼ 'ਚ ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਹੇਠਲੇ ਸਦਨ 'ਹਾਊਸ ਆਫ ਰੀਪ੍ਰੈਜ਼ੈਂਟੇਟਿਵ' 'ਚ 18 ਦਸੰਬਰ ਨੂੰ ਮਹਾਦੋਸ਼ ਪ੍ਰਸਤਾਵ ਪਾਸ ਹੋਇਆ ਸੀ। ਵਿਰੋਧੀ ਧਿਰ ਡੈਮੋਕ੍ਰੇਟਸ ਦੇ ਬਹੁਮਤ ਵਾਲੇ 'ਹਾਊਸ ਆਫ ਰੀਪ੍ਰੈਜ਼ੈਂਟੇਟਿਵ' 'ਚ ਮਹਾਦੋਸ਼ ਦੇ ਪੱਖ 'ਚ 230 ਅਤੇ ਵਿਰੋਧ 'ਚ 197 ਵੋਟਾਂ ਪਈਆਂ। ਇਸ ਸਭ ਦਾ ਟਰੰਪ ਨੂੰ ਚੋਣਾਂ 'ਚ ਫਾਇਦਾ ਹੋ ਸਕਦਾ ਹੈ।
ਅਮਰੀਕਾ ਦੇ 243 ਸਾਲਾਂ ਦੇ ਇਤਿਹਾਸ 'ਚ ਇਹ ਤੀਜਾ ਮੌਕਾ ਸੀ ਜਦ ਕਿਸੇ ਰਾਸ਼ਟਰਪਤੀ 'ਤੇ ਮਹਾਦੋਸ਼ ਦੀ ਕਾਰਵਾਈ ਹੋਈ। 19ਵੀਂ ਸਦੀ 'ਚ ਐਂਡਰੀਊ ਜਾਨਸਨ, 20ਵੀਂ ਸਦੀ 'ਚ ਬਿੱਲ ਕਲਿੰਟਨ 'ਤੇ ਮਹਾਦੋਸ਼ ਲੱਗਾ। 21ਵੀਂ ਸਦੀ ਟਰੰਪ 'ਤੇ ਮਹਾਦੋਸ਼ ਦੀ ਕਾਰਵਾਈ ਹੋਈ। ਇਸ ਤੋਂ ਪਹਿਲਾਂ ਦੋਵੇਂ ਰਾਸ਼ਟਰਪਤੀਆਂ 'ਤੇ ਮਹਾਦੋਸ਼ ਚੱਲਿਆ, ਉਹ ਉਨ੍ਹਾਂ ਦੇ ਦੂਜੇ ਕਾਰਜਕਾਲ 'ਚ ਚੱਲਿਆ, ਜਦਕਿ ਟਰੰਪ 'ਤੇ ਉਨ੍ਹਾਂ ਪਹਿਲੇ ਕਾਰਜਕਾਲ ਦੌਰਾਨ ਮਹਾਦੋਸ਼ ਲੱਗਾ।

Radio Mirchi