ਮਾਲਿਆ ਦੀ ਭਾਰਤ ਨੂੰ ਸਪੁਰਦਗੀ ਵਿਰੁੱਧ ਅਪੀਲ ਅੰਤਿਮ ਗੇੜ ਵਿੱਚ

ਮਾਲਿਆ ਦੀ ਭਾਰਤ ਨੂੰ ਸਪੁਰਦਗੀ ਵਿਰੁੱਧ ਅਪੀਲ ਅੰਤਿਮ ਗੇੜ ਵਿੱਚ

ਲੰਡਨ: ਭਾਰਤ ਦੇ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਦੀ ਲੰਡਨ ਦੀ ਰੌਇਲ ਕੋਰਟ ਵਿੱਚ ਭਾਰਤ ਨੂੰ ਸਪੁਰਦਦਾਰੀ ਵਿਰੁੱਧ ਭਾਰਤ ਸਰਕਾਰ ਵੱਲੋਂ ਕੀਤੀ ਅਪੀਲ ਅੰਤਿਮ ਗੇੜ ਵਿੱਚ ਪੁੱਜ ਗਈ ਹੈ। ਹੁਣ ਇਸ ਅਪੀਲ ਉੱਤੇ ਸਰਕਾਰੀ ਧਿਰ ਆਪਣੀਆਂ ਦਲੀਲਾਂ ਪੂਰੀਆਂ ਕਰੇਗੀ। ਭਾਰਤ ਸਰਕਾਰ ਮਾਲਿਆ ਨੂੰ 9000 ਕਰੋੜ ਦੀ ਬੈਂਕਾਂ ਲਾਲ ਧੋਖਾਧੜੀ ਦੇ ਦੋਸ਼ ਵਿੱਚ ਭਾਰਤ ਲਿਆਉਣ ਲਈ ਸਰਗਰਮ ਹੈ। ਭਾਵੇਂ ਕਿ ਮਾਲਿਆ ਜੋ ਜ਼ਮਾਨਤ ਉੱਤੇ ਰਿਹਾਅ ਹੈ, ਦਾ ਅਦਾਲਤ ਵਿੱਚ ਹਾਜ਼ਰ ਹੋਣਾ ਲਾਜ਼ਮੀ ਨਹੀਂ ਹੈ ਪਰ ਫਿਰ ਵੀ ਉਹ ਅਦਾਲਤ ਵਿੱਚ ਹਾਜ਼ਰ ਹੋ ਕੇ ਕਾਰਵਾਈ ਨੂੰ ਦੇਖ ਰਿਹਾ ਹੈ। 

Radio Mirchi