ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਅਮੀਰ 10 ਵਿਅਕਤੀਆਂ ਦੀ ਸੂਚੀ ਚੋਂ ਹੋਏ ਬਾਹਰ, ਹੁਣ ਇਸ ਸਥਾਨ ਤੇ ਪੁੱਜੇ
ਨਵੀਂ ਦਿੱਲੀ : ਮੁਕੇਸ਼ ਅੰਬਾਨੀ ਹੁਣ ਦੁਨੀਆ ਦੇ ਸਭ ਤੋਂ ਅਮੀਰ ਬਿਜਨਸਮੈਨ ਦੀ ਸੂਚੀ ਵਿਚ ਟਾਪ 10 ਤੋਂ ਬਾਹਰ ਹੋ ਗਏ ਹਨ। ਫੋਰਬਸ ਰਿਅਲ ਟਾਈਮ ਬਿਲੀਨੇਅਰਸ ਇੰਡੈਕਸ ਮੁਤਾਬਕ ਐਤਵਾਰ ਨੂੰ ਮੁਕੇਸ਼ ਅੰਬਾਨੀ 75.4 ਅਰਬ ਡਾਲਰ ਦੀ ਨੈਟਵਰਥ ਨਾਲ 11ਵੇਂ ਸਥਾਨ 'ਤੇ ਆ ਗਏ ਹਨ। ਅਮੀਰਾਂ ਦੀ ਸੂਚੀ ਵਿਚ ਸਭ ਤੋਂ ਉੱਤੇ ਐਮਾਜ਼ੋਨ ਦੇ ਮਾਲਕ ਜੈਫ ਬੇਜੋਸ 181 ਅਰਬ ਡਾਲਰ ਦੀ ਨੈਟਵਰਥ ਨਾਲ ਟਾਪ 'ਤੇ ਹਨ।
ਮੁਕੇਸ਼ ਅੰਬਾਨੀ ਨੂੰ 9ਵੇਂ ਤੋਂ 11ਵੇਂ ਸਥਾਨ 'ਤੇ ਧਕੇਲ ਕੇ ਐਮਨਿਕੋ 9ਵੇਂ ਸਥਾਨ 'ਤੇ ਪਹੁੰਚ ਗਏ ਹਨ। ਉਥੇ ਹੀ 10ਵੇਂ ਸਥਾਨ 'ਤੇ ਸੇਰਗੇਈ ਬ੍ਰਿਨ ਹਨ। ਦੁਨੀਆ ਦੇ ਟਾਪ 10 ਅਰਬਪਤੀਆਂ ਦੀ ਸੂਚੀ ਵਿਚ ਬਰਨਾਰਡ ਅਰਨੋਟ ਦੂਜੇ, ਬਿਲ ਗੇਟਸ ਤੀਜੇ, ਐਲਨ ਮਸਕ ਚੋਥੇ, ਮਾਰਕ ਜੁਕਰਬਰਗ 5ਵੇਂ, ਵਾਰਨ ਬਫੇਟ 6ਵੇਂ, ਲੈਰੀ ਪੇਜ 7ਵੇਂ, ਲੈਰੀ ਐਲੀਸਨ 8ਵੇਂ ਸਥਾਨ 'ਤੇ ਹਨ।
ਰੈਂਕਿੰਗ ਅਮੀਰ ਨੈੱਟਵਰਥ
1 ਜੇਫ ਬੇਜੋਸ 181.4 ਅਰਬ ਡਾਲਰ
2 ਬਰਨਾਰਡ ਅਰਨੋਟ ਅਤੇ ਫੈਮਲੀ 140.5 ਅਰਬ ਡਾਲਰ
3 ਬਿਲਗੇਟ 118.4 ਅਰਬ ਡਾਲਰ
4 ਐਲਨ ਮਸਕ 104.5 ਅਰਬ ਡਾਲਰ
5 ਮਾਰਕ ਜੁਕਰਬਰਗ 99.1 ਅਰਬ ਡਾਲਰ
6 ਵਾਰਨ ਬਫੇਟ 85.9 ਅਰਬ ਡਾਲਰ
7 ਲੈਰੀ ਪੇਜ 76.7 ਅਰਬ ਡਾਲਰ
8 ਲੈਰੀ ਐਲੀਸਨ 75.2 ਅਰਬ ਡਾਲਰ
9 ਐਮਨਿਕੋ 74.6 ਅਰਬ ਡਾਲਰ
10 ਸੇਰਗੇਈ ਬ੍ਰਿਨ 74.5 ਅਰਬ ਡਾਲਰ
11 ਮੁਕੇਸ਼ ਅੰਬਾਨੀ 74.0 ਅਰਬ ਡਾਲਰ
ਬਾਹਰ ਹੋਣ ਦਾ ਕਾਰਨ
ਬੀਤੇ ਹਫ਼ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਬਿਕਵਾਲੀ ਦੇਖਣ ਨੂੰ ਮਿਲੀ ਹੈ। 16 ਸਤੰਬਰ ਨੂੰ ਕੰਪਨੀ ਦਾ ਸ਼ੇਅਰ 2,324.55 ਰੁਪਏ ਦੇ ਭਾਅ ਨਾਲ ਟ੍ਰੇਡ ਕਰ ਰਿਹਾ ਸੀ, ਜਦੋਂ ਕਿ 20 ਨਵੰਬਰ ਨੂੰ 18 ਫ਼ੀਸਦੀ ਫਿਸਲ ਕੇ 1,899.50 'ਤੇ ਬੰਦ ਹੋਇਆ ਸੀ। ਉਥੇ ਹੀ ਐਨ.ਐਸ.ਈ. ਵਿਚ 45 ਦਿਨਾਂ ਵਿਚ ਰਿਲਾਇੰਸ ਗਰੁੱਪ ਦਾ ਮਾਰਕੀਟ ਕੈਪ ਵੀ 15.68 ਲੱਖ ਕਰੋੜ ਰੁਪਏ ਤੋਂ 2.97 ਲੱਖ ਕਰੋੜ ਰੁਪਏ ਘੱਟ ਕੇ 12.71 ਲੱਖ ਕਰੋੜ ਰੁਪਏ ਹੋ ਗਿਆ ਹੈ।
ਦੱਸ ਦਈਏ ਕਿ ਫੋਰਬਸ ਦੇ ਰੀਅਲ ਟਾਈਮ ਬਿਲੀਨੇਅਰਸ ਰੈਂਕਿੰਗਸ ਤੋਂ ਹਰ ਰੋਜ਼ ਪਬਲਿਕ ਹੋਲਡਿੰਗਸ 'ਚ ਹੋਣ ਵਾਲੇ ਉਤਾਰ-ਚੜ੍ਹਾਅ ਬਾਰੇ ਜਾਣਕਾਰੀ ਮਿਲਦੀ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਸ਼ੇਅਰ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਹਰ 5 ਮਿੰਟ 'ਚ ਇਹ ਇੰਡੈਕਸ ਅਪਡੇਟ ਹੁੰਦਾ ਹੈ। ਜਿਨ੍ਹਾਂ ਵਿਅਕਤੀਆਂ ਦੀ ਜਾਇਦਾਦ ਕਿਸੇ ਪ੍ਰਾਈਵੇਟ ਕੰਪਨੀ ਨਾਲ ਸਬੰਧਤ ਹੈ, ਉਨ੍ਹਾਂ ਦਾ ਨੈੱਟਵਰਥ ਦਿਨ 'ਚ ਇਕ ਵਾਰ ਅਪਡੇਟ ਹੁੰਦਾ ਹੈ।