ਮੈਂ ਹੁਣ ਗਲੈਮਰਸ ਫ਼ਿਲਮਾਂ ਨਹੀਂ ਕਰ ਰਹੀ: ਪ੍ਰਨੀਤੀ ਚੋਪੜਾ

ਮੈਂ ਹੁਣ ਗਲੈਮਰਸ ਫ਼ਿਲਮਾਂ ਨਹੀਂ ਕਰ ਰਹੀ: ਪ੍ਰਨੀਤੀ ਚੋਪੜਾ

ਮੁੰਬਈ-ਥੇ ਅੱਜ ਫ਼ਿਲਮੀ ਅਦਾਕਾਰ ਪ੍ਰਨੀਤੀ ਚੋਪੜਾ ਨੇ ਕਿਹਾ ਕਿ ਉਸ ਨੇ ਕਈ ਮਹੀਨਿਆਂ ਤੋਂ ਗਲੈਮਰਸ ਫ਼ਿਲਮਾਂ ਨਹੀਂ ਕੀਤੀਆਂ ਸਗੋਂ ਉਸ ਨੇ ਕਿਸੇ ਨਾ ਕਿਸੇ ਸ਼਼ਖ਼ਸੀਅਤ ਸਬੰਧੀ ਬਣਨ ਵਾਲੀ ਫ਼ਿਲਮ ਵਿੱਚ ਕੰਮ ਕੀਤਾ ਹੈ। ਉਹ ਕੁਝ ਸਮੇਂ ਤੋਂ ਹਿੰਦੀ ਫ਼ਿਲਮ ‘ਦਿ ਗਰਲ ਆਨ ਦਾ ਟਰੇਨ’ ਅਤੇ ਬੈਡਮਿੰਟਨ ਸਟਾਰ ਸਾਨੀਆ ਨੇਹਵਾਲ ’ਤੇ ਬਣਨ ਵਾਲੀ ਫ਼ਿਲਮ ਵਿੱਚ ਕੰਮ ਕਰ ਰਹੀ ਹੈ। ਪ੍ਰਨੀਤੀ ਚੋਪੜਾ ਨੇ ਇਸ ਸਬੰਧੀ ਜਾਣਕਾਰੀ ਦੇ ਨਾਲ-ਨਾਲ ਆਪਣੀ ਗਲੈਮਰਸ ਤਸਵੀਰ ਵੀ ਇੰਸਟਾਗਰਾਮ ’ਤੇ ਸਾਂਝੀ ਕੀਤੀ ਹੈ। ਉਧਰ, ਸਾਈਨਾ ਨੇਹਵਾਲ ਨੇ ਕਿਹਾ ਕਿ ਉਹ ਆਪਣੀ ਸ਼ਖ਼ਸੀਅਤ ’ਤੇ ਬਣਨ ਵਾਲੀ ਫ਼ਿਲਮ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਫ਼ਿਲਮ ਵਿੱਚ ਪ੍ਰਨੀਤੀ ਚੋਪੜਾ ਉਸ ਦਾ ਕਿਰਦਾਰ ਬਾਖੂਬੀ ਨਿਭਾ ਰਹੀ ਹੈ। ਨੇਹਵਾਲ ਨੇ ਇੰਸਟਾਗਰਾਮ ’ਤੇ ਪ੍ਰਨੀਤੀ ਦੀ ਤਸਵੀਰ ਦੇਖ ਕੇ ਉਸ ਦੀ ਸ਼ਲਾਘਾ ਕੀਤੀ ਹੈ। ਉਸ ਨੇ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਫ਼ਿਲਮ ਵਿੱਚ ਪ੍ਰਨੀਤੀ ਉਸ ਦੀ ਸ਼ਖ਼ਸੀਅਤ ਨਾਲ ਇਨਸਾਫ਼ ਕਰੇਗੀ। 

Radio Mirchi