ਮੈਕਸਵੈੱਲ ਫਿਰ ਫਲਾਪ, ਸੋਸ਼ਲ ਮੀਡੀਆ ਤੇ ਕਰੀਨਾ ਦੇ ਬੇਟੇ ਨਾਲ ਹੋਈ ਤੁਲਨਾ

ਦੁਬਈ- ਕਿੰਗਜ਼ ਇਲੈਵਨ ਪੰਜਾਬ ਨੂੰ ਮੁੰਬਈ ਇੰਡੀਅਨਜ਼ ਵਿਰੁੱਧ ਅਹਿਮ ਮੈਚ 'ਚ ਗਲੇਨ ਮੈਕਸਵੈੱਲ ਤੋਂ ਇਕ ਬਾਰ ਫਿਰ ਤੋਂ ਵੱਡੀ ਪਾਰੀ ਦੀ ਉਮੀਦ ਸੀ ਪਰ ਮੈਕਸਵੈੱਲ ਨੇ ਜ਼ੀਰੋ 'ਤੇ ਆਪਣੀ ਵਿਕਟ ਗੁਆ ਦਿੱਤੀ। ਨਿਰਾਸ਼ ਫੈਂਸ ਨੇ ਸੋਸ਼ਲ ਮੀਡੀਆ 'ਤੇ ਵੱਖਰੇ-ਵੱਖਰੇ ਮੀਮਸ ਬਣਾ ਕੇ ਵਿਰੋਧ ਕੀਤਾ। ਇਸ ਦੌਰਾਨ ਕੁਝ ਫੈਂਸ ਨੇ ਮੈਕਸਵੈੱਲ ਦੀ ਤੁਲਨਾ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦੇ ਬੇਟੇ ਤੈਮੂਰ ਨਾਲ ਕਰ ਦਿੱਤੀ। ਦੱਸ ਦੇਈਏ ਕਿ ਮੈਕਸਵੈੱਲ ਨੇ ਸੀਜ਼ਨ 'ਚ ਸਿਰਫ 63 ਗੇਂਦਾਂ ਹੀ ਖੇਡੀਆਂ ਹਨ, ਜਿਸ 'ਚ ਉਹ ਇਕ ਵੀ ਛੱਕਾ ਨਹੀਂ ਲਗਾ ਸਕੇ ਹਨ।