ਮੋਦੀ ਤੇ ਪੂਤਿਨ ਵਲੋਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਅਹਿਦ

ਮੋਦੀ ਤੇ ਪੂਤਿਨ ਵਲੋਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਅਹਿਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਕਰੋਨਾਵਾਇਰਸ ਸੰਕਟ ਬਾਰੇ ਚਰਚਾ ਕੀਤੀ ਅਤੇ ਕੋਵਿਡ ਤੋਂ ਬਾਅਦ ਆਊਣ ਵਾਲੀਆਂ ਚੁਣੌਤੀਆਂ ਦਾ ਮਿਲ ਕੇ ਟਾਕਰਾ ਕਰਨ ਲਈ ਭਾਰਤ-ਰੂਸ ਸਬੰਧਾਂ ਨੂੰ ਮਜ਼ਬੂਤ ਕਰਨ ਸੰਕਲਪ ਲਿਆ।
ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ ਟੈਲੀਫੋਨ ’ਤੇ ਹੋਈ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਵਿੱਚ ਇਸ ਵਰ੍ਹੇ ਦੇ ਅਖੀਰ ਵਿੱਚ ਹੋਣ ਵਾਲੇ ਸਾਲਾਨਾ ਦੁਵੱਲੇ ਸੰਮੇਲਨ ਦੇ ਮੱਦੇਨਜ਼ਰ ਦੁਵੱਲੇ ਸੰਪਰਕਾਂ ਅਤੇ ਸਲਾਹ-ਮਸ਼ਵਰੇ ਜਾਰੀ ਰੱਖਣ ’ਤੇ ਸਹਿਮਤੀ ਦਿੱਤੀ। ਪ੍ਰਧਾਨ ਮੰਤਰੀ ਨੇ ਦੁਵੱਲੇ ਸੰਮੇਲਨ ਵਿੱਚ ਪੂਤਿਨ ਦੇ ਸਵਾਗਤ ਪ੍ਰਤੀ ਆਪਣੀ ਊਤਸੁਕਤਾ ਜ਼ਾਹਰ ਕੀਤੀ। ਬਿਆਨ ਅਨੁਸਾਰ ਗੱਲਬਾਤ ਦੌਰਾਨ ਮੋਦੀ ਨੇ ਪੂਤਿਨ ਨੂੰ ਦੂਜੀ ਵਿਸ਼ਵ ਜੰਗ ਵਿੱਚ ਜਿੱਤ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਅਤੇ ਰੂਸ ਵਿੱਚ ਸੰਵਿਧਾਨਕ ਸੋਧਾਂ ਲਈ ਵੋਟਿੰਗ ਸਫਲਤਾਪੂਰਵਕ ਨੇਪਰੇ ਚੜ੍ਹਨ ਦੀ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਕਰਕੇ ਪੂਰੀ ਦੁਨੀਆਂ ’ਚ ਆਰਥਿਕਤਾ ਦਾ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਇਕ-ਦੂਜੇ ਮੁਲਕ ਨੂੰ ਮਿਲ ਕੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ। ਦੋਵੇਂ ਆਗੂਆਂ ਨੇ ਕਿਹਾ ਿਕ ਇਕ-ਦੂਜੇ ਮੁਲਕ ਨੂੰ ਹਰ ਸੰਭਵ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਉਥੋਂ ਦੇ ਲੋਕਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਿਕ ਕਰੋਨਾ ਮਹਾਂਮਾਰੀ ਨੇ ਅਜਿਹਾ ਮੌਕਾ ਪ੍ਰਦਾਨ ਕੀਤਾ ਹੈ ਿਕ ਮੁਲਕਾਂ ਵਿੱਚ ਆਪਸੀ ਸਾਂਝ ਵਧ ਸਕੇ।

Radio Mirchi