ਮੋਰਾਂਵਾਲੀ ਸਮੇਤ ਗੜਸ਼ੰਕਰ ਦੇ ਤਿੰਨ ਪਿੰਡਾਂ ਵਿਚ 5 ਹੋਰ ਕਰੋਨਾ ਪਾਜ਼ੇਟਿਵ

ਮੋਰਾਂਵਾਲੀ ਸਮੇਤ ਗੜਸ਼ੰਕਰ ਦੇ ਤਿੰਨ ਪਿੰਡਾਂ ਵਿਚ 5 ਹੋਰ ਕਰੋਨਾ ਪਾਜ਼ੇਟਿਵ

ਤਹਿਸੀਲ ਦੇ ਪਿੰਡ ਮੋਰਾਂਵਾਲੀ ਵਿੱਚ ਅੱਜ ਕਰੋਨਾ ਪਾਜ਼ੇਟਿਵ ਦੇ ਦੋ ਹੋਰ ਮਾਮਲੇ ਆਏ ਹਨ। ਇਸ ਤੋਂ ਇਲਾਵਾ ਇਸੇ ਤਹਿਸੀਲ ਦੇ ਨੀਮ ਪਹਾੜੀ ਇਲਾਕੇ ਬੀਤ ਦੇ ਦੋ ਪਿੰਡਾਂ ਭਵਾਨੀਪੁਰ ਅਤੇ ਟਿੱਬੀਆਂ ਵਿਚ ਵੀ ਕਰੋਨਾ ਦਾ ਇਕ ਇਕ ਮਾਮਲਾ ਸਾਹਮਣੇ ਆਇਆ ਹੈ। ਇਸੇ ਤਰਾਂ ਪਿੰਡ ਹਾਜੀਪੁਰ ਦੇ ਇਕ ਵਸਨੀਕ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਈ ਹੈ। ਐਸ ਐਮ ਓ ਡਾ ਰਘਵੀਰ ਸਿੰਘ ਅਨੁਸਾਰ ਇਨਾਂ ਵਿਚੋ ਚਾਰ ਵਿਅਕਤੀ ਨਾਂਦੇੜ ਸਾਹਿਬ ਤੋਂ ਪਰਤੇ ਸਨ ਤੇ ਇਹ ਪਹਿਲਾਂ ਹੀ ਹੁਸ਼ਿਆਰਪੁਰ ਵਿਚ ਇਕਾਂਤਵਾਸ ਕੀਤੇ ਹੋਏ ਸਨ ਜਦ ਕਿ ਮੋਰਾਂਵਾਲੀ ਦੀ ਔਰਤ ਸ਼ਰਧਾਲੂਆਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਪਾਈ ਗਈ।

Radio Mirchi