ਮੱਲਿਕਾ ਸ਼ੇਰਾਵਤ ਨੇ ਦੱਸੇ ਫ਼ਿਲਮਾਂ ਚ ਐਂਟਰੀ ਦੇ ਕਿੱਸੇ, ਸਟਾਰ ਕਿਡਜ਼ ਨੂੰ ਲੈ ਕੇ ਜ਼ਾਹਿਰ ਕੀਤੀ ਸ਼ੰਕਾ
ਮੁੰਬਈ: ਆਪਣੀਆਂ ਬੋਲਡ ਅਦਾਵਾਂ ਨਾਲ ਲੋਕਾਂ ਨੂੰ ਦੀਵਾਨਾ ਬਣਾ ਚੁੱਕੀ ਅਦਾਕਾਰਾ ਮੱਲਿਕਾ ਸ਼ੇਰਾਵਤ ਇਨੀਂ ਦਿਨੀਂ ਬੀ-ਟਾਊਨ ਇੰਡਸਟਰੀ ਤੋਂ ਦੂਰ ਹੈ। ਹਾਲਾਂਕਿ ਉਹ ਆਪਣੇ ਬਿਆਨਾਂ ਦੀ ਵਜ੍ਹਾ ਨਾਲ ਚਰਚਾ ’ਚ ਰਹਿੰਦੀ ਹੈ। ਹਾਲ ਹੀ ’ਚ ਇਕ ਵਾਰ ਫਿਰ ਇਕ ਬਿਆਨ ਮੱਲਿਕਾ ਨੂੰ ਚਰਚਾ ’ਚ ਲੈ ਆਇਆ ਹੈ। ਮੱਲਿਕਾ ਇਸ ਵਾਰ ਸਟਾਰ ਕਿਡਜ਼ ’ਤੇ ਨਿਸ਼ਾਨਾ ਵਿੰਨਿ੍ਹਆ ਹੈ। ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਤੋਂ ਬਾਹਰ ਦੇ ਲੋਕਾਂ ਨੂੰ ਹਮੇਸ਼ਾ ਹੀ ਫ਼ਿਲਮ ਦੇ ਲਈ ਆਡੀਸ਼ਨ ਦੇਣਾ ਪੈਂਦਾ ਹੈ ਜਦਕਿ ਸਟਾਰ ਕਿਡਜ਼ ਨੂੰ ਅਜਿਹਾ ਨਹੀਂ ਕਰਨਾ ਪੈਂਦਾ ਹੈ।
ਦਰਅਸਲ ਬੀ-ਟਾਊਨ ਇੰਡਸਟਰੀ ’ਚ ਹਮੇਸ਼ਾ ਨੈਪੋਟਿਜ਼ਮ, ਭਾਈ ਭਤੀਜਾਵਾਦ ਨੂੰ ਲੈ ਕੇ ਸਵਾਲ ਉਠਦੇ ਹਨ। ਅਜਿਹਾ ਦੇਖਿਆ ਜਾਂਦਾ ਹੈ ਕਿ ਇਕ ਦਮਦਾਰ ਅਦਾਕਾਰ ਨੂੰ ਇਸ ਲਈ ਫ਼ਿਲਮ ਤੋਂ ਰਿਪੇਲਸ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਹ ਸਟਾਰ ਕਿਡਜ਼ ਨਹੀਂ ਹੈ। ਇੰਨਾ ਹੀ ਨਹੀਂ ਬਾਲੀਵੁੱਡ ਨਾਲ ਤਾਲੁੱਕ ਨਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ’ਚ ਮੱਲਿਕਾ ਨੇ ਇਨ੍ਹਾਂ ਸਭ ’ਤੇ ਖੁੱਲ੍ਹ ਕੇ ਗੱਲ ਕੀਤੀ ਹੈ।
ਮੱਲਿਕਾ ਨੇ ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ‘ਮੈਂ ਕੰਮ ਪਾਉਣ ਲਈ ਆਡੀਸ਼ਨ ਦਿੱਤਾ ਸੀ। ਮੈਨੂੰ ਇਸ ਦੇ ਬਿਨਾਂ ਕੋਈ ਫ਼ਿਲਮ ਨਹੀਂ ਮਿਲੀ। ਇਥੇ ਤੱਕ ਕਿ ਜੈਕੀ ਚੇਨ ਨੇ ਵੀ ਕਈ ਅਭਿਨੇਤਰੀਆਂ ਦਾ ਆਡੀਸ਼ਨ ਲਿਆ ਸੀ ਬਾਅਦ ’ਚ ਮੈਨੂੰ ਆਪਣੀ ਫ਼ਿਲਮ ’ਚ ਕਾਸਟ ਕੀਤਾ। ਇਹ ਪ੍ਰੋਸੈੱਸ ਹਮੇਸ਼ਾ ਤੋਂ ਸੀ ਪਰ ਹੁਣ ਮੈਨੂੰ ਨਹੀਂ ਪਤਾ ਕਿ ਸਟਾਰ ਕਿਡਜ਼ ਲਈ ਇਹ ਫੋਲੋਅ ਹੁੰਦਾ ਹੈ ਜਾਂ ਨਹੀਂ। ਇਸ ਸਮੇਂ ਜਦੋਂ ਰਜਤ ਨੇ ਮੈਨੂੰ ਫ਼ਿਲਮ ਲਈ ਅਪ੍ਰੋਚ ਕੀਤਾ ਤਾਂ ਮੇਰੀ ਪੂਰੀ ਲੁੱਕ ਟੈਸਟ ਅਤੇ ਸਕ੍ਰੀਨ ਟੈਸਟ ਹੋਇਆ ਸੀ’।
ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਮੱਲਿਕਾ ਹਾਲ ਹੀ ’ਚ ਵੈੱਬ ਸੀਰੀਜ਼ ’ਚ ਨਜ਼ਰ ਆਈ ਹੈ। ਇਸ ਫ਼ਿਲਮ ’ਚ ਉਸ ਨੇ ਗੁਲਾਬੋ ਦਾ ਰੋਲ ਨਿਭਾਇਆ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਉਹ ਆਪਣੀਆਂ ਕਈ ਸਾਰੀਆਂ ਗਲੈਮਰਸ ਅਤੇ ਬੋਲਡ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।