ਰਣਬੀਰ ਕਪੂਰ ਹੋਏ ਕੋਰੋਨਾ ਮੁਕਤ, ਰਣਧੀਰ ਕਪੂਰ ਨੇ ਸਿਹਤਮੰਦ ਹੋਣ ਦੀ ਦਿੱਤੀ ਜਾਣਕਾਰੀ

ਰਣਬੀਰ ਕਪੂਰ ਹੋਏ ਕੋਰੋਨਾ ਮੁਕਤ, ਰਣਧੀਰ ਕਪੂਰ ਨੇ ਸਿਹਤਮੰਦ ਹੋਣ ਦੀ ਦਿੱਤੀ ਜਾਣਕਾਰੀ

ਮੁੰਬਈ: ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ’ਚ ਹਰ ਰੋਜ਼ ਵਾਧਾ ਹੁੰਦਾ ਜਾ ਰਹੇ ਹਨ। ਇਸ ਬੀਮਾਰੀ ਦੀ ਲਪੇਟ ’ਚ ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਵੀ ਆ ਗਏ ਹਨ। 9 ਮਾਰਚ ਨੂੰ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਬੀਰ ਕਪੂਰ ਕੋਰੋਨਾ ਦੀ ਲਪੇਟ ’ਚ ਆ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਸੀ। ਦੱਸਣਯੋਗ ਹੈ ਕਿ ਹੁਣ ਰਣਬੀਰ ਕਪੂਰ ਕੋਰੋਨਾ ਤੋਂ ਮੁਕਤ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਰਣਬੀਰ ਕਪੂਰ ਦੇ ਵੱਡੇ ਪਾਪਾ ਭਾਵ ਅਦਾਕਾਰ ਰਣਧੀਰ ਕਪੂਰ ਨੇ ਦਿੱਤੀ। ਰਣਧੀਰ ਕਪੂਰ ਨੇ ਪੀ.ਟੀ.ਆਈ. ਨੂੰ ਕਿਹਾ ਕਿ ‘ਰਣਬੀਰ ਹੁਣ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ। ਉਹ ਠੀਕ ਹੈ। ਮੈਂ ਉਸ ਨਾਲ ਮੁਲਾਕਾਤ ਕੀਤੀ। ਹਾਲਾਂਕਿ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਰਣਬੀਰ ਦੀ ਕੋਵਿਡ-19 ਦੀ ਨੈਗੇਟਿਵ ਰਿਪੋਰਟ ਕਦੋਂ ਆਈ।
ਰਣਬੀਰ ਪਿਤਾ ਦੀ 11ਵੀਂ ਪ੍ਰਾਥਨਾ ਸਭਾ ’ਚ ਹੋਏ ਸਨ ਸ਼ਾਮਲ
ਰਿਸ਼ੀ ਕਪੂਰ ਦੇ ਦਿਹਾਂਤ ਦੇ 11 ਮਹੀਨੇ ਬੀਤ ਜਾਣ ਤੋਂ ਬਾਅਦ ਕਪੂਰ ਪਰਿਵਾਰ ਨੇ ਪ੍ਰਾਥਨਾ ਸਭਾ ਰੱਖੀ ਸੀ। ਇਸ ਦੌਰਾਨ ਰਣਬੀਰ ਕਪੂਰ ਨੇ ਭੈਣ ਰਿੱਧੀਮਾ ਨਾਲ ਹਵਨ ਕੀਤਾ। ਇਸ ਦੌਰਾਨ ਦੀਆਂ ਤਸਵੀਰਾਂ ਰਿੱਧੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ।
ਰਿੱਧੀਮਾ ਤਸਵੀਰ ਨੂੰ ਸਾਂਝੀ ਕਰਦੇ ਹੋਏ ਲਿਖਦੀ ਹੈ ਕਿ ਤੁਹਾਡਾ ਪਿਆਹ ਸਾਡੇ ਰਾਹਾਂ ਨੂੰ ਆਸਾਨ ਕਰੇਗਾ। ਤੁਹਾਡੀਆਂ ਯਾਦਾਂ ਹਮੇਸ਼ਾ ਸਾਡੇ ਨਾਲ ਅਤੇ ਸਾਡੇ ਦਿਲ ’ਚ ਰਹਿਣਗੀਆਂ। 
ਦੱਸ ਦੇਈਏ ਕਿ ਰਣਬੀਰ 9 ਮਾਰਚ ਨੂੰ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ। ਇਸ ਗੱਲ ਦੀ ਜਾਣਕਾਰੀ ਰਣਬੀਰ ਦੀ ਮਾਂ ਅਤੇ ਅਦਾਕਾਰਾ ਨੀਤੂ ਕਪੂਰ ਨੇ ਦਿੱਤੀ ਸੀ। 

Radio Mirchi