ਰਣਵੀਰ ਸਿੰਘ ਨੇ ਖਰੀਦੀ 3.5 ਕਰੋੜ ਦੀ Lamborghini
ਮੁੰਬਈ — ਬਾਲੀਵੁੱਡ ਐਕਟਰ ਰਣਵੀਰ ਸਿੰਘ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਹਨ, ਜਿਸ ਦਾ ਕਾਰਨ ਕਦੇ ਉਨ੍ਹਾਂ ਦੀ ਫਿਲਮ ਅਤੇ ਕਦੇ ਉਨ੍ਹਾਂ ਦਾ ਫੈਸ਼ਨ ਹੁੰਦਾ ਹੈ। ਹੁਣ ਇਕ ਵਾਰ ਫਿਰ ਰਣਵੀਰ ਸੁਰਖੀਆਂ 'ਚ ਆਏ ਹਨ, ਜਿਸ ਦਾ ਕਾਰਨ ਹੈ ਉਨ੍ਹਾਂ ਵੱਲੋਂ ਖਰੀਦੀ 3.5 ਕਰੋੜ ਦੀ Lamborghini Urus ਕਾਰ। ਇਸ ਕਾਰ ਦੇ ਨਾਲ ਰਣਵੀਰ ਸਿੰਘ ਕੱਲ ਮੁੰਬਈ 'ਚ ਨਜ਼ਰ ਆਏ, ਜਿਸ 'ਚ ਉਨ੍ਹਾਂ ਨੇ ਆਪਣੀ ਪਤਨੀ ਦੀਪਿਕਾ ਪਾਦੁਕੋਣ ਨੂੰ ਨਹੀਂ ਸਗੋਂ ਜ਼ੋਯਾ ਅਖਤਰ ਨਾਲ ਸਵਾਰੀ ਕੀਤੀ।
ਜ਼ੋਯਾ ਨਾਲ ਰਣਵੀਰ ਸਿੰਘ ਹਾਲੀਵੁੱਡ ਫਿਲਮ 'ਜੋਕਰ' ਦੇਖਣ ਗਏ ਸਨ। ਜ਼ੋਯਾ ਤੇ ਰਣਵੀਰ ਨੇ ਹਾਲ ਹੀ 'ਚ ਫਿਲਮ 'ਗਲੀ ਬੁਆਏ' 'ਚ ਕੰਮ ਕੀਤਾ ਸੀ। ਫਿਲਮ ਵੱਡੀ ਹਿੱਟ ਸਾਬਤ ਹੋਈ ਸੀ। ਇਸ ਮੌਕੇ ਰਣਵੀਰ ਨੇ ਲਾਲ ਰੰਗ ਦੀ ਮੈਚਿੰਗ ਕੈਪ ਪਾਈ ਸੀ। ਉਹ ਫਿਲਹਾਲ ਹੁਣ ਫਿਲਮ '83' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ, ਜਿਸ 'ਚ ਰਣਵੀਰ ਕ੍ਰਿਕੇਟਰ ਕਪਿਲ ਦੇਵ ਦੇ ਕਿਰਦਾਰ 'ਚ ਨਜ਼ਰ ਆਉਣਗੇ।
ਦੱਸ ਦਈਏ ਕਿ ਲੈਂਬੋਰਗਿਨੀ ਬੇਹੱਦ ਪਾਵਰਫੁੱਲ ਹੈ। ਇਹ ਕਾਰ ਮਹਿਜ਼ 3.6 ਸੈਕਿੰਡ 'ਚ 100 ਕਿਮੀ ਪ੍ਰਤੀ ਘੰਟਾ ਦੀ ਰਫਤਾਰ ਫੜਦੀ ਹੈ। ਕਾਰ ਦੀ ਟੌਪ ਸਪੀਡ 305 ਕਿਮੀ ਪ੍ਰਤੀ ਘੰਟਾ ਦੀ ਹੈ। ਇਸ ਕਾਰ ਦੀ ਖਾਸ ਗੱਲ ਹੈ ਕਿ ਇਸ 'ਚ 21 ਇੰਚ ਦੇ ਅਲਾਏ ਵ੍ਹੀਲਸ ਲੱਗੇ ਹਨ, ਜਿਨ੍ਹਾਂ ਨੂੰ 23 ਇੰਚ ਤਕ ਵਧਾਇਆ ਜਾ ਸਕਦਾ ਹੈ।
ਇੰਨਾ ਹੀ ਨਹੀ ਇਸ 'ਚ 440 ਐਮ. ਐਮ. ਦੇ ਫਰੰਟ ਰੀਅਰ ਕਾਰਬਨ ਸੇਰਾਮਿਕ ਬ੍ਰੇਕਸ ਲੱਗੇ ਹਨ, ਜੋ 100 ਦੀ ਸਪੀਡ 'ਤੇ ਬ੍ਰੇਕ ਲੱਗਣ 'ਤੇ ਸਿਰਫ 33.7 ਮੀਟਰ ਦੇ ਦਾਇਰੇ 'ਚ ਐਸ. ਯੂ. ਵੀ. ਨੂੰ ਰੋਕ ਦੇਣਗੇ।