ਰਾਸ਼ਟਰੀ ਪ੍ਰਾਰਥਨਾ ਦਿਵਸ ਮੌਕੇ ਵ੍ਹਾਈਟ ਹਾਊਸ ਚ ਵੈਦਿਕ ਸ਼ਾਂਤੀ ਪਾਠ ਦਾ ਆਯੋਜਨ

ਰਾਸ਼ਟਰੀ ਪ੍ਰਾਰਥਨਾ ਦਿਵਸ ਮੌਕੇ ਵ੍ਹਾਈਟ ਹਾਊਸ ਚ ਵੈਦਿਕ ਸ਼ਾਂਤੀ ਪਾਠ ਦਾ ਆਯੋਜਨ

ਵਾਸ਼ਿੰਗਟਨ : ਅਮਰੀਕਾ ਵਿਚ ਰਾਸ਼ਟਰੀ ਪ੍ਰਾਰਥਨਾ ਦਿਵਸ ਦੇ ਮੌਕੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਇਕ ਹਿੰਦੂ ਪੁਜਾਰੀ ਨੇ ਪਵਿੱਤਰ ਵੈਦਿਕ ਸ਼ਾਂਤੀ ਪਾਠ ਕੀਤਾ। ਇਹ ਸ਼ਾਂਤੀ ਪਾਠ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਨਾਲ ਪ੍ਰਭਾਵਿਤ ਹਰੇਕ ਵਿਅਕਤੀ ਦੀ ਸਿਹਤ, ਸੁਰੱਖਿਆ ਅਤੇ ਕੁਸ਼ਲਤਾ ਲਈ ਕੀਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਦੇ 'ਤੇ ਨਿਊ ਜਰਸੀ ਦੇ ਬੀ.ਏ.ਪੀ.ਐੱਸ. ਸਵਾਮੀਨਾਰਾਇਣ ਮੰਦਰ ਦੇ ਪੁਜਾਰੀ ਹਰੀਸ਼ ਬ੍ਰਹਮਭੱਟ ਇਸ ਮੌਕੇ 'ਤੇ ਪ੍ਰਾਰਥਨਾ ਕਰਨ ਲਈ ਮੌਜੂਦ ਹੋਰ ਧਰਮਾਂ ਦੇ ਨੇਤਾਵਾਂ ਦੇ ਨਾਲ ਸ਼ਾਮਲ ਹੋਏ।
ਬ੍ਰਹਮਭੱਟ ਨੇ ਰੋਜ਼ ਗਾਰਡਨ ਮੰਚ ਤੋਂ ਆਪਣੀ ਸੰਖੇਪ ਟਿੱਪਣੀ ਵਿਚ ਕਿਹਾ,''ਕੋਵਿਡ-19, ਸਮਾਜਿਕ ਦੂਰੀ ਅਤੇ ਲਾਕਡਾਊਨ ਦੇ ਇਸ ਮੁਸ਼ਕਲ ਭਰੇ ਸਮੇਂ ਵਿਚ, ਲੋਕਾਂ ਦਾ ਬੇਚੈਨੀ ਜਾਂ ਅਸ਼ਾਂਤੀ ਮਹਿਸੂਸ ਕਰਨਾ ਅਸਧਾਰਨ ਨਹੀਂ ਹੈ। ਸ਼ਾਂਤੀ ਪਾਠ ਅਜਿਹੀ ਪ੍ਰਾਰਥਨਾ ਹੈ ਜਿਸ ਵਿਚ ਦੁਨੀਆ ਭਰ ਦੀ ਸ਼ੋਹਰਤ, ਸਫਲਤਾ, ਨਾਮ ਦੀ ਗੁਜਾਰਿਸ਼ ਨਹੀਂ ਹੁੰਦੀ, ਨਾ ਹੀ ਉਹ ਸਵਰਗ ਜਾਣ ਦੀ ਇੱਛਾ ਲਈ ਕੀਤੀ ਜਾਂਦੀ ਹੈ।'' ਉਹਨਾਂ ਨੇ ਸੰਸਕ੍ਰਿਤ ਵਿਚ ਪ੍ਰਾਰਥਨਾ ਕਰਨ ਤੋਂ ਪਹਿਲਾਂ ਕਿਹਾ,''ਇਹ ਸ਼ਾਂਤੀ ਲਈ ਖੂਬਸੂਰਤ ਹਿੰਦੂ ਪ੍ਰਾਰਥਨਾ ਹੈ। ਇਹ ਯਜੁਰਵੇਦ ਤੋਂ ਲਈ ਗਈ ਵੈਦਿਕ ਪ੍ਰਾਰਥਨਾ ਹੈ।''
ਇਸ ਦੇ ਬਾਅਦ ਉਹਨਾਂ ਨੇ ਇਸ ਪ੍ਰਾਰਥਨਾ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ। ਬ੍ਰਹਮਭੱਟ ਨੇ ਕਿਹਾ,''ਇਹ ਪ੍ਰਾਰਥਨਾ ਸਵਰਗ ਵਿਚ ਸ਼ਾਂਤੀ ਦੀ ਗੱਲ ਕਰਦੀ ਹੈ। ਧਰਤੀ ਅਤੇ ਆਸਮਾਨ ਵਿਚ, ਜਲ ਵਿਚ, ਰੁੱਖ-ਬੂਟਿਆਂ 'ਤੇ ਸ਼ਾਂਤੀ, ਫਸਲਾਂ 'ਤੇ ਸ਼ਾਂਤੀ ਹੋਵੇ। ਬ੍ਰਹਮ 'ਤੇ ਸ਼ਾਂਤੀ ਨੂੰ ਲੈਕੇ ਹਰੇਕ ਜਗ੍ਹਾ ਸ਼ਾਂਤੀ ਹੋਵੇ ਅਤੇ ਈਸ਼ਵਰ ਕਰੇ ਕਿ ਅਸੀਂ ਇਹ ਸ਼ਾਂਤੀ ਮਹਿਸੂਸ ਕਰ ਸਕੀਏ। ਓਮ ਸ਼ਾਂਤੀ, ਸ਼ਾਂਤੀ, ਸ਼ਾਂਤੀ।'' ਟਰੰਪ ਨੇ ਪ੍ਰਾਰਥਨਾ ਕਰਨ ਲਈ ਬ੍ਰਹਮਭੱਟ ਦਾ ਸ਼ੁਕਰੀਆ ਅਦਾ ਕੀਤਾ। ਆਪਣੀ ਟਿੱਪਣੀ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰੀ ਪ੍ਰਾਰਥਨਾ ਦਿਵਸ ਦੇ ਦਿਨ, ਅਮਰੀਕਾ ਬਹੁਤ ਭਿਆਨਕ ਬੀਮਾਰੀ ਦੇ ਵਿਰੁੱਧ ਭਿਆਨਕ ਜੰਗ ਵਿਚ ਉਲਝਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਤਿਹਾਸ ਵਿਚ ਵੀ, ਹਰ ਤਰ੍ਹਾਂ ਦੇ ਚੁਣੌਤੀਪੂਰਣ ਸਮੇਂ ਵਿਚ ਅਮਰੀਕੀਆਂ ਨੇ ਧਰਮ, ਵਿਸ਼ਵਾਸ, ਪ੍ਰਾਰਥਨਾ ਅਤੇ ਈਸ਼ਵਰੀ ਸ਼ਕਤੀ 'ਤੇ ਭਰੋਸਾ ਕੀਤਾ ਹੈ। ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੇ ਕੋਵਿਡ-19 ਦੇ ਕਾਰਨ ਆਪਣੇ ਪਿਆਰਿਆਂ ਨੂੰ ਗਵਾਉਣ ਵਾਲਿਆਂ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ।

Radio Mirchi