ਰਿਚਾ ਚੱਢਾ ਦੇ ਬੈਠੀ ਮਾਸਕ ਪਾਉਣ ਦੀ ਸਲਾਹ, ਅੱਗਿਓਂ ਬੁਰੀ ਤਰ੍ਹਾਂ ਭੜਕੀ ਕਰਿਸ਼ਮਾ ਤੰਨਾ

ਰਿਚਾ ਚੱਢਾ ਦੇ ਬੈਠੀ ਮਾਸਕ ਪਾਉਣ ਦੀ ਸਲਾਹ, ਅੱਗਿਓਂ ਬੁਰੀ ਤਰ੍ਹਾਂ ਭੜਕੀ ਕਰਿਸ਼ਮਾ ਤੰਨਾ

ਮੁੰਬਈ  - ਕੋਰੋਨਾ ਵਾਇਰਸ ਦਾ ਮਹਾਮਾਰੀ ਪੂਰੇ ਵਿਸ਼ਵ 'ਚ ਤਬਾਹੀ ਮਚਾ ਰਹੀ ਹੈ। ਕੋਰੋਨਾ ਵਾਇਰਸ ਦੇ ਮਾਮਲੇ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਸਰਕਾਰ ਅਤੇ ਜਾਗਰੂਕ ਲੋਕ ਸਾਰਿਆਂ ਨੂੰ ਆਪਣੇ ਘਰਾਂ 'ਚ ਰਹਿਣ, ਮਾਸਕ ਪਾਉਣ ਤੇ ਹੱਥਾਂ ਨੂੰ ਸਾਫ਼ ਕਰਨ ਦੀ ਸਲਾਹ ਦੇ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਕੋਰੋਨਾ ਤੋਂ ਸਾਵਧਾਨ ਰਹਿਣ ਦੀ ਗੱਲ ਕਰ ਰਹੇ ਹਨ ਪਰ ਟੀ. ਵੀ. ਅਦਾਕਾਰਾ ਕਰਿਸ਼ਮਾ ਤੰਨਾ ਨੂੰ ਇਹ ਸਲਾਹ ਪਸੰਦ ਨਹੀਂ ਆਈ ਅਤੇ ਉਹ ਸੋਸ਼ਲ ਮੀਡੀਆ 'ਤੇ ਅਦਾਕਾਰਾ ਰਿਚਾ ਚੱਢਾ ਨਾਲ ਭਿੜ ਗਈ। ਦਰਅਸਲ, ਕਰਿਸ਼ਮਾ ਤੰਨਾ ਹੋਰ ਸੈਲੇਬ੍ਰਿਟੀਜ਼ ਵਾਂਗ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਉਹ ਮਾਲਦੀਵ ਨਹੀਂ ਗਈ ਪਰ ਗੋਆ ਦੇ ਬੀਚ ਦਾ ਅਨੰਦ ਲੈ ਰਹੀ ਹੈ। ਗੋਆ 'ਚ ਛੁੱਟੀਆਂ ਦੇ ਜਸ਼ਨਾਂ ਦੌਰਾਨ ਉਸ ਨੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ।
ਕਰਿਸ਼ਮਾ ਦੀ ਇਸ ਤਸਵੀਰ 'ਤੇ ਕੁਮੈਂਟ ਕਰਦੇ ਹੋਏ ਪ੍ਰਸ਼ੰਸਕ ਉਸ ਦੀ ਖ਼ੂਬਸੂਰਤੀ ਦੀ ਪ੍ਰਸ਼ੰਸਾ ਕਰ ਰਹੇ ਸਨ। ਉਥੇ ਹੀ ਅਦਾਕਾਰਾ ਰਿਚਾ ਚੱਢਾ ਨੇ ਉਨ੍ਹਾਂ ਨੂੰ ਇੰਸਟਾਗ੍ਰਾਮ 'ਤੇ ਹੀ ਮਾਸਕ ਪਹਿਨਣ ਦੀ ਸਲਾਹ ਦਿੱਤੀ। ਰਿਚਾ ਨੇ ਕਰਿਸ਼ਮਾ ਦੀ ਇਸ ਤਸਵੀਰ 'ਤੇ ਇਕ ਕੁਮੈਂਟ ਕਰਦਿਆਂ ਲਿਖਿਆ, "ਮਾਸਕ ਪਾਓ।" 
ਦੱਸ ਦਈਏ ਕਿ ਰਿਚਾ ਚੱਢਾ ਦੀ ਇਹ ਸਲਾਹ ਨੇ ਕਰਿਸ਼ਮਾ ਤੰਨਾ ਨੂੰ ਰਾਸ ਨਹੀਂ ਆਈ। ਇਸ 'ਤੇ ਉਸ ਨੇ ਅਜਿਹਾ ਜਵਾਬ ਦਿੱਤਾ ਕਿ ਸ਼ਾਇਦ ਰਿਚਾ ਤਾਂ ਕੀ ਕਿਸੇ ਨੂੰ ਵੀ ਉਹ ਪਸੰਦ ਨਹੀਂ ਆਵੇਗਾ। ਰਿਚਾ ਦੇ ਕੁਮੈਂਟ ਦੇ ਜਵਾਬ 'ਚ ਕਰਿਸ਼ਮਾ ਤੰਨਾ ਨੇ ਲਿਖਿਆ, "ਮੈਂ ਇਕ ਨਿਜੀ ਵਿਲਾ 'ਚ ਹਾਂ। ਮੈਡਮ, ਇਕ ਜਨਤਕ ਜਗ੍ਹਾ 'ਤੇ ਨਹੀਂ ਹਾਂ।" ਇਸ ਦੇ ਨਾਲ ਉਸ ਨੇ ਇੱਕ ਅੱਖ ਮਾਰਨ ਵਾਲੀ ਇਮੋਜੀ ਦੀ ਵਰਤੋਂ ਵੀ ਕੀਤੀ। ਰਿਚਾ ਦੇ ਇਸ ਕੁਮੈਂਟ 'ਚ ਉਸ ਦੇ ਬਹੁਤ ਸਾਰੇ ਪ੍ਰਸ਼ੰਸਕ ਉਸ ਦਾ ਸਮਰਥਨ ਕਰਦੇ ਦਿਖਾਈ ਦਿੱਤੇ ਅਤੇ ਕਈ ਲੋਕਾਂ ਨੇ ਕਰਿਸ਼ਮਾ ਦੇ ਮਾਸਕ ਨਾ ਪਹਿਨਣ ਦੀ ਆਲੋਚਨਾ ਵੀ ਕੀਤੀ।

Radio Mirchi