ਰੀਆ ਡਰੱਗਜ਼ ਕੇਸ : ਸਾਰਾ ਅਲੀ ਖਾਨ, ਸ਼ਰਧਾ ਕਪੂਰ ਅਤੇ ਰਕੁਲ ਪ੍ਰੀਤ ਕੋਲੋਂ ਹੋਵੇਗੀ ਪੁੱਛਗਿੱਛ, NCB ਭੇਜੇਗੀ ਸੰਮਨ

ਰੀਆ ਡਰੱਗਜ਼ ਕੇਸ : ਸਾਰਾ ਅਲੀ ਖਾਨ, ਸ਼ਰਧਾ ਕਪੂਰ ਅਤੇ ਰਕੁਲ ਪ੍ਰੀਤ ਕੋਲੋਂ ਹੋਵੇਗੀ ਪੁੱਛਗਿੱਛ, NCB ਭੇਜੇਗੀ ਸੰਮਨ

ਮੁੰਬਈ  : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਕਰ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਵੱਲੋਂ ਇਸ ਹਫ਼ਤੇ ਸਾਰਾ ਅਲੀ ਖਾਨ, ਸ਼ਰਧਾ ਕਪੂਰ, ਸਿਮੋਨ ਅਤੇ ਰਕੁਲ ਪ੍ਰੀਤ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਜਾਵੇਗਾ। ਐੱਨ. ਸੀ. ਬੀ. ਦਾ ਦਾਅਵਾ ਹੈ ਕਿ ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਨੇ ਉਕਤ ਚਾਰਾਂ ਦਾ ਨਾਂ ਲਿਆ ਸੀ।
ਸੂਤਰਾਂ ਮੁਤਾਬਕ ਰੀਆ ਨੇ ਸਿਮੋਨ, ਰਕੁਲਪ੍ਰੀਤ ਅਤੇ ਸਾਰਾ ਅਲੀ ਖਾਨ ਦਾ ਨਾਂ ਪੁੱਛਗਿੱਛ ਦੌਰਾਨ ਲਿਆ। ਮੁੰਬਈ ਦੇ ਇਕ ਹੀ ਜਿਮ ’ਚ ਰਕੁਲ, ਸਾਰਾ ਅਤੇ ਰੀਆ ਜਾਂਦੀਆਂ ਸਨ, ਜਿੱਥੇ ਉਨ੍ਹਾਂ ਦੀ ਦੋਸਤੀ ਹੋਈ ਸੀ। ਇਸ ਨਵੇਂ ਘਟਨਾਚੱਕਰ ਰਾਹੀਂ ਐੱਨ. ਸੀ. ਬੀ. ਨੂੰ ਜਾਂਚ ’ਚ ਲੀਡ ਮਿਲੀ ਹੈ। ਉਸ ਕੋਲ ਪੁਖਤਾ ਜਾਣਕਾਰੀ ਵੀ ਹੈ। ਰੀਆ ਨੇ ਸ਼ਰਧਾ ਕਪੂਰ ਦਾ ਨਾਂ ਵੀ ਪੁੱਛਗਿੱਛ ਦੌਰਾਨ ਲਿਆ। ਮੰਨਿਆ ਜਾਂਦਾ ਹੈ ਕਿ ਸ਼ਰਧਾ ਨੂੰ ਸੰਮਨ ਭੇਜਿਆ ਜਾ ਸਕਦਾ ਹੈ।
ਸਾਰਾ ਅਲੀ ਦੀ ਸੰਗਤ ’ਚ ਡਰੱਗ ਦੀ ਹੈਵੀ ਡੋਜ਼ ਲੈਣ ਲੱਗ ਪਏ ਸਨ ਸੁਸ਼ਾਂਤ
ਰੀਆ ਚੱਕਰਵਰਤੀ ਨੇ ਡਰੱਗਸ ਕੁਨੈਕਸ਼ਨ ਦੇ ਮਾਮਲੇ ’ਚ ਸਾਰਾ ਅਲੀ ਖਾਨ ਨਾਲ ਜੁੜੇ ਕਈ ਖ਼ੁਲਾਸੇ ਕੀਤੇ ਹਨ। ਰੀਆ ਨੇ ਐੱਨ. ਸੀ. ਬੀ. ਨੂੰ ਦੱਸਿਆ ਕਿ ਸਾਰਾ ਅਲੀ ਦੀ ਸੰਗਤ ’ਚ ਰਹਿਣ ਦੌਰਾਨ ਸੁਸ਼ਾਂਤ ਡਰੱਗਸ ਦੀ ਹੈਵੀ ਡੋਜ਼ ਲੈਣ ਲੱਗ ਪਏ ਸਨ। ਸੁਸ਼ਾਂਤ ਪਹਿਲਾਂ ਵੀ ਸੀਮਤ ਮਾਤਰਾ ’ਚ ਡਰੱਗਸ ਲੈਂਦੇ ਸਨ ਪਰ ‘ਕੇਦਾਰਨਾਥ’ ਤੋਂ ਬਾਅਦ ਉਹ ਭਾਰੀ ਮਾਤਰਾ ’ਚ ਡਰੱਗਸ ਲੈਣ ਲੱਗ ਪਏ ਸਨ। ਰੀਆ ਨੇ ਦੱਸਿਆ ਕਿ ‘ਕੇਦਾਰਨਾਥ’ ਫ਼ਿਲਮ ਦੀ ਸ਼ੂਟਿੰਗ ਸਮੇਂ ਸਾਰੇ ਕਲਾਕਾਰ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ’ਤੇ ਰਹੇ। ਉੱਥੇ ਆਸਾਨੀ ਨਾਲ ਡਰੱਗ ਮਿਲ ਜਾਂਦੀ ਸੀ। ਇਸ ਕਾਰਨ ਸੈੱਟ ’ਚ ਸ਼ਾਮਲ ਸਭ ਵਿਅਕਤੀ ਹੀ ਡਰੱਗ ਲੈਣ ਲੱਗ ਪਏ ਸਨ।
ਰੀਆ ਨੇ ਇਹ ਗੱਲ ਮੰਨੀ ਹੈ ਕਿ ਉਹ ਸੁਸ਼ਾਂਤ ਨਾਲ ਮੁਲਾਕਾਤ ਤੋਂ ਪਹਿਲਾਂ ਹੀ ਡਰੱਗਜ਼ ਲੈਣ ਲੱਗ ਪਈ ਸੀ ਪਰ ਇਸ ਦੇ ਮਾੜੇ ਅਸਰ ਨੂੰ ਵੇਖਦਿਆਂ ਉਸ ਨੇ ਬਾਅਦ ’ਚ ਡਰੱਗਸ ਲੈਣ ਦਾ ਕੰਮ ਛੱਡ ਦਿੱਤਾ।

Radio Mirchi