ਰੂਪਨਗਰ ਚ ਕੋਰੋਨਾ ਦਾ ਕਹਿਰ, ਸ਼ਰਧਾਲੂਆਂ ਨੂੰ ਲਿਆਉਣ ਵਾਲਾ ਡਰਾਈਵਰ ਨਿਕਲਿਆ ਪਾਜ਼ੇਟਿਵ

ਰੂਪਨਗਰ ਚ ਕੋਰੋਨਾ ਦਾ ਕਹਿਰ, ਸ਼ਰਧਾਲੂਆਂ ਨੂੰ ਲਿਆਉਣ ਵਾਲਾ ਡਰਾਈਵਰ ਨਿਕਲਿਆ ਪਾਜ਼ੇਟਿਵ

ਰੂਪਨਗਰ/ਰੋਪੜ — ਜ਼ਿਲਾ ਰੂਪਨਗਰ 'ਚ ਇਕ ਹੋਰ ਕੋਰੋਨਾ ਵਾਇਰਸ ਦਾ ਕੇਸ ਸਾਹਮਣੇ ਆਇਆ ਹੈ। ਇਹ ਨਵਾਂ ਮਾਮਲਾ ਪਿੰਡ ਮੱਕਾਰੀ ਦਾ ਹੈ, ਜਿੱਥੇ ਇਕ ਡਰਾਈਵਰ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ।
ਉਕਤ ਡਰਾਈਵਰ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲੈਣ ਲਈ ਗਿਆ ਸੀ ਪਰ ਇਸ ਨੂੰ ਸ਼ਹੀਦ ਭਗਤ ਸਿੰਘ ਨਗਰ 'ਚ ਹੀ ਇਕਾਂਤਵਾਸ 'ਚ ਰੱਖਿਆ ਗਿਆ ਸੀ। ਕੋਰੋਨਾ ਵਾਇਰਸ ਦਾ ਇਹ ਨਵਾਂ ਮਾਮਲਾ ਸਾਹਮਣੇ ਆਉਣ ਦੇ ਨਾਲ ਜ਼ਿਲਾ ਰੂਪਨਗਰ 'ਚ ਕੁੱਲ ਅੰਕੜੇ 16 ਹੋ ਗਏ ਹਨ। ਇਨ੍ਹਾਂ 'ਚੋਂ ਐਕਟਿਵ ਕੇਸ ਸਿਰਫ 13 ਹੀ ਹਨ ਜਦਕਿ ਦੋ ਠੀਕ ਹੋ ਚੁੱਕੇ ਹਨ। ਇਸ ਦੇ ਇਲਾਵਾ ਚਿਤਾਮਲੀ ਪਿੰਡ ਦੇ ਸਭ ਤੋਂ ਪਹਿਲੇ ਕੋਰੋਨਾ ਮਰੀਜ਼ ਦੀ ਅਪ੍ਰੈਲ ਮਹੀਨੇ 'ਚ ਚੰਡੀਗੜ੍ਹ ਪੀ. ਜੀ. ਆਈ. 'ਚ ਇਲਾਜ ਦੌਰਾਨ ਮੌਤ ਹੋ ਗਈ ਸੀ।
ਦੱਸਣਯੋਗ ਹੈ ਕਿ 13 ਮਾਮਲਿਆਂ ਦੇ ਕੋਰੋਨਾ ਪਾਜ਼ੇਟਿਵ ਮਰੀਜਾਂ 'ਚੋਂ 11 ਨੂੰ ਮੋਹਾਲੀ ਦੇ ਗਿਆਨ ਸਾਗਰ ਮੈਡੀਕਲ ਸੈਂਟਰ 'ਚ ਇਲਾਜ ਲਈ ਰੱਖਿਆ ਗਿਆ ਹੈ ਜਦਕਿ ਇਕ ਮਹਿਲਾ ਲੁਧਿਆਣਾ ਦੇ ਡੀ. ਅੱੈਮ. ਸੀ. ਹਸਪਤਾਲ 'ਚ ਇਕਾਂਤਵਾਸ 'ਚ ਹੈ ਅਤੇ ਇਕ ਜੋ ਨਵਾਂ ਡਰਾਈਵਰ ਦਾ ਮਾਮਲਾ ਹੈ, ਉਹ ਸ਼ਹੀਦ ਭਗਤ ਸਿੰਘ ਨਗਰ ਦੇ ਹਸਪਤਾਲ 'ਚ ਇਕਾਂਤਵਾਸ 'ਚ ਰੱਖਿਆ ਗਿਆ ਹੈ।

Radio Mirchi