ਰੂਸ ਦੇ ਵਧਦੇ ਰਸੂਖ਼ ’ਤੇ ਅਮਰੀਕਾ ਨਾਲ ਚਰਚਾ ਕਰਨਗੇ ‘ਨਾਟੋ’ ਦੇ ਮੈਂਬਰ

ਰੂਸ ਦੇ ਵਧਦੇ ਰਸੂਖ਼ ’ਤੇ ਅਮਰੀਕਾ ਨਾਲ ਚਰਚਾ ਕਰਨਗੇ ‘ਨਾਟੋ’ ਦੇ ਮੈਂਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੀਡੀਓ ਲਿੰਕ ਰਾਹੀਂ ‘ਨਾਟੋ’ ਦੇ ਪੂਰਬੀ ਮੈਂਬਰ ਮੁਲਕਾਂ ਦੀ ਬੈਠਕ ਵਿਚ ਹਿੱਸਾ ਲੈਣਗੇ। ਰੋਮਾਨੀਆ ਤੇ ਪੋਲੈਂਡ ਦੇ ਰਾਸ਼ਟਰਪਤੀਆਂ ਨੇ ਦੱਸਿਆ ਕਿ ਪੱਛਮੀ ਜਗਤ ਦੇ ਫ਼ੌਜੀ ਗੱਠਜੋੜ ਦੇ ਪੂਰਬੀ ਸਿਰੇ ਦੇ ਮੈਂਬਰ ਮੁਲਕ ‘ਬੁਖਾਰੈਸਟ ਨਾਈਨ’ ਤਹਿਤ ਇਹ ਬੈਠਕ ਕਰਨਗੇ। ਬੈਠਕ ਰੂਸ ਵੱਲੋਂ ਇਸ ਖੇਤਰ ਵਿਚ ਵਧਾਏ ਜਾ ਰਹੇ ਰਸੂਖ ਉਤੇ ਕੇਂਦਰਤ ਹੋਵੇਗੀ। 2014 ਵਿਚ ਰੂਸ ਵੱਲੋਂ ਯੂਕਰੇਨ ਦੇ ਕਰੀਮੀਆ ਖੇਤਰ ਨੂੰ ਆਪਣੇ ਵਿਚ ਰਲਾਏ ਜਾਣ ਮਗਰੋਂ ਇਨ੍ਹਾਂ ਮੁਲਕਾਂ ਦੇ ਫਿਕਰ ਵੱਧਦੇ ਜਾ ਰਹੇ ਹਨ। ਰੋਮਾਨੀਆ ਦੇ ਰਾਸ਼ਟਰਪਤੀ ਕਲੌਸ ਲੋਹੈਨਿਸ ਨੇ ਕਿਹਾ ਕਿ ਉਹ ਰਾਸ਼ਟਰਪਤੀ ਬਾਇਡਨ ਦਾ ਸਵਾਗਤ ਕਰਦੇ ਹਨ। ਇਸ ਬੈਠਕ ਨੂੰ ਅਗਲੇ ਮਹੀਨੇ ਹੋਣ ਜਾ ਰਹੀ ‘ਨਾਟੋ’ ਦੀ ਸੰਪੂਰਨ ਮੀਟਿੰਗ ਦੀ ਤਿਆਰੀ ਵਜੋਂ ਲਿਆ ਜਾ ਰਿਹਾ ਹੈ। 

Radio Mirchi