ਰੇਸ ਜਿੱਤਣ ਲਈ ਸਾਈਕਲਿਸਟ ਨੇ ਕੀਤੀ ‘ਗੰਦੀ’ ਹਰਕਤ, ਵੱਡੇ ਹਾਦਸੇ ਤੋਂ ਬਾਅਦ ਕੋਮਾ ’ਚ ਗਿਆ ਚੈਂਪੀਅਨ

ਰੇਸ ਜਿੱਤਣ ਲਈ ਸਾਈਕਲਿਸਟ ਨੇ ਕੀਤੀ ‘ਗੰਦੀ’ ਹਰਕਤ, ਵੱਡੇ ਹਾਦਸੇ ਤੋਂ ਬਾਅਦ ਕੋਮਾ ’ਚ ਗਿਆ ਚੈਂਪੀਅਨ

ਸਪੋਰਟਸ ਡੈਸਕ– ਟੂਰ ਡੀ ਪੋਲੈਂਡ ਸਾਈਕਲ ਰੇਸ ਦੌਰਾਨ ਪੋਲੈਂਡ ਦੇ ਸਾਈਕਲਿਸਟ ਡਾਈਲਨ ਗਰੋਨੀਵੇਗੇਨ ਦੁਆਰਾ ਡੈਨਮਾਰਕ ਦੇ ਚੈਂਪੀਅਨ ਫੈਬੀਓ ਜਾਕੋਬਸੇਨ ਨੂੰ ਟੱਕਰ ਮਾਰਨ ਕਾਰਨ ਵੱਡਾ ਹਾਦਸਾ ਹੋ ਗਿਆ। ਇਸ ਹਾਦਸੇ ਕਾਰਨ ਜਾਕੋਬਸੇਨ ਹੁਣ ਕੋਮਾ ’ਚ ਹਨ ਅਤੇ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜ ਰਹੇ ਹਨ। ਰਿਪੋਰਟਾਂ ਮੁਤਾਬਕ, ਗਰੋਨੀਵੇਗੇਨ ਨੇ ਇਹ ਸਭ ਰੇਸ ਜਿੱਤਣ ਲਈ ਕੀਤਾ ਸੀ ਅਤੇ ਉਸ ਦੀ ਇਸ ਹਰਕਤ ’ਤੇ ਉਸ ਨੂੰ ਜ਼ੁਰਮਾਨਾ ਵੀ ਲਗਾਇਆ ਹੈ। 
ਗਰੋਨੀਵੇਗੇਨ ਦੁਆਰਾ ਡੈਨਮਾਰਕ ਦੇ ਚੈਂਪੀਅਨ ਨੂੰ ਮਾਰੀ ਗਈ ਟੱਕਰ ਇੰਨੀ ਜ਼ੋਰਦਾਰ ਸੀ ਕਿ ਜਾਕੋਬਸੇਨ ਦੀ ਸਾਈਕਲ ਹਵਾ ’ਚ ਉਠ ਕੇ ਦੂਰ ਜਾ ਕੇ ਡਿੱਗੀ ਅਤੇ ਐਥਲੀਟ ਖੁਦ ਬਹੁਤ ਦੂਰ ਤਕ ਘਸੀਟਦੇ ਹੋਏ ਚਲਾ ਗਿਆ। ਜਾਕੋਬਸੇਨ ਦੇ ਨਾਲ ਹੀ ਹੋਰ ਵੀ ਕਈ ਖਿਡਾਰੀ ਇਸ ਹਾਦਸੇ ’ਚ ਜ਼ਖ਼ਮੀ ਹੋਏ ਹਨ। ਹਾਦਸੇ ਤੋਂ ਬਾਅਦ ਜਾਕੋਬਸੇਨ ਨੂੰ ਏਅਰ ਲਿਫਟ ਕਰਕੇ ਹਸਤਪਤਾਲ ਪਹੁੰਚਾਇਆ ਗਿਆ। ਫਿਲਹਾਲ ਉਨ੍ਹਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। 
ਟੂਰ ਡੀ ਪੋਲੈਂਡ ਦੀ ਡਾਕਟਰ ਬਾਰਬਰਾ ਜਰਸਕਿਨਾ ਮੁਤਾਬਕ, ਇਸ ਹਾਦਸੇ ’ਚ ਜਾਕੋਬਸੇਨ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਖੂਨ ਬਹੁਤ ਨਿਕਲ ਚੁੱਕਾ ਹੈ। ਹਾਲਾਂਕਿ, ਉਹ ਬਹੁਤ ਹੋਂਸਲੇ ਵਾਲੇ ਇਨਸਾਨ ਹਨ, ਲਗਦਾ ਹੈ ਕਿ ਉਹ ਜ਼ਿੰਦਗੀ ਦੀ ਜੰਗ ਜਿੱਤ ਜਾਣਗੇ। ਇਸ ਵਿਚਕਾਰ ਯੂ.ਸੀ.ਆਈ. (ਯੂਨਾਈਟਿਡ ਸਾਈਕਲਿਸਟ ਇੰਟਰਨੈਸ਼ਨਲ) ਨੇ ਟੂਰ ਡੀ ਪੋਲੈਂਡ ਦੀ ਸਟੇਜ 1 ਰੇਸ ’ਚ ਡਾਈਲਨ ਗਰੋਨੀਵੇਗੇਨ ਦੀ ਹਰਕਤ ਦੀ ਨਿੰਦਾ ਕਰਦੇ ਹੋਏ ਉਸ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਗਈ ਹੈ। 

Radio Mirchi