ਲੁਧਿਆਣਾ ਵਿੱਚ ਆਰਪੀਐੱਫ ਦੇ ਛੇ ਜਵਾਨਾਂ ਨੂੰ ਕਰੋਨਾ, ਰਾਜ ਵਿੱਚ ਕੁੱਲ 2044 ਮਰੀਜ਼

ਲੁਧਿਆਣਾ ਵਿੱਚ ਆਰਪੀਐੱਫ ਦੇ ਛੇ ਜਵਾਨਾਂ ਨੂੰ ਕਰੋਨਾ, ਰਾਜ ਵਿੱਚ ਕੁੱਲ 2044 ਮਰੀਜ਼

ਅੱਜ 14 ਤਾਜ਼ਾ ਕੇਸਾਂ ਦੀ ਰਿਪੋਰਟ ਪਾਜ਼ੇਟਿਵ ਆਉਦ ਨਾਲ ਪੰਜਾਬ ਵਿੱਚ ਕਰੋਨਾ ਮਰੀਜ਼ਾ ਦੀ ਗਿਣਤੀ 2,044 ਹੋ ਗਈ ਹੈ। ਸਰਕਾਰ ਵੱਲੋਂ ਜਾਰੀ ਕੀਤੇ ਮੀਡੀਆ ਬੁਲੇਟਿਨ ਦੇ ਅਨੁਸਾਰ ਸੱਤ ਮਾਮਲੇ ਲੁਧਿਆਣਾ ਤੋਂ, ਚਾਰ ਜਲੰਧਰ ਅਤੇ ਪਟਿਆਲਾ ਦੇ ਤਿੰਨ ਅਤੇ ਇੱਕ ਕੇਸ ਬਠਿੰਡਾ ਤੋਂ ਸਾਹਮਣੇ ਆਇਆ ਹੈ।
ਲੁਧਿਆਣਾ ਮਾਮਲਿਆਂ ਵਿਚੋਂ ਛੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਦੇ ਹਨ। ਸੱਤਵੇਂ ਕੇਸ ਵਿਚ ਨਾ ਤਾਂ ਕੋਈ ਯਾਤਰਾ ਦਾ ਇਤਿਹਾਸ ਹੈ ਅਤੇ ਨਾ ਹੀ ਉਸ ਦੇ ਲਾਗ ਦਾ ਸਰੋਤ ਪਤਾ ਹੈ। ਇਸ ਤੋਂ ਪਹਿਲਾਂ ਆਰਪੀਐੱਫ ਦੇ 34 ਜਵਾਨ ਲੁਧਿਆਣਾ ਵਿੱਚ ਕਰੋਨਵਾਇਰਸ ਪਾਜ਼ੇਟਿਵ ਪਾਏ ਗਏ ਸਨ।
ਜਲੰਧਰ ਦੇ ਚਾਰ ਕੇਸਾਂ ਵਿੱਚ ਦੋ ਨਰਸਾਂ ਤੇ ਇਕ ਪਰਵਾਸੀ ਮਜ਼ਦੂਰ ਸ਼ਾਮਲ ਹਨ। ਪਟਿਆਲਾ ਦੇ ਤਿੰਨ ਕੇਸਾਂ ਵਿੱਚੋਂ ਇਕ ਸਿਹਤ ਕਰਮਚਾਰੀ ਸ਼ਾਮਲ ਹੈ। ਬਠਿੰਡਾ ਦਾ ਪੀੜਤ ਮਰੀਜ਼ ਤਾਲਾਬੰਦੀ ਖੋਲ੍ਹਣ ਤੋਂ ਬਾਅਦ ਵਿਦੇਸ਼ ਤੋਂ ਵਾਪਸ ਆਇਆ ਹੈ।
ਸਿਹਤ ਵਿਭਾਗ ਅਨੁਸਾਰ ਹੁਣ ਤੱਕ 62,399 ਸ਼ੱਕੀ ਮਾਮਲਿਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਵਿਚੋਂ 55,777 ਨਮੂਨੇ ਨੈਗੇਟਿਵ ਆਏ ਹਨ ਤੇ 4,593 ਦੀਆਂ ਰਿਪੋਰਟਾਂ ਉਡੀਕੀਆਂ ਜਾ ਰਹੀਆਂ ਹਨ। ਰਾਜ ਵਿਚ ਹੁਣ 157 ਐਕਟਿਵ ਕੇਸ ਹਨ।
 

Radio Mirchi