ਲੋਹੜੀ ਮੌਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮੁੜ ਵਧੀਆਂ, ਜਾਣੋ ਆਪਣੇ ਸ਼ਹਿਰ ’ਚ ਤੇਲ ਦੇ ਭਾਅ

ਲੋਹੜੀ ਮੌਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮੁੜ ਵਧੀਆਂ, ਜਾਣੋ ਆਪਣੇ ਸ਼ਹਿਰ ’ਚ ਤੇਲ ਦੇ ਭਾਅ

ਨਵੀਂ ਦਿੱਲੀ  : ਸਰਕਾਰ ਤੇਲ ਮਾਰਕੀਟਿੰਗ ਕੰਪਨੀਆਂ ਨੇ 5 ਦਿਨ ਦੀ ਸ਼ਾਂਤੀ ਮਗਰੋਂ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ, ਜਿਸ ਨਾਲ ਵਪਾਰਕ ਨਗਰੀ ਮੁੰਬਈ ਵਿਚ ਪੈਟਰੋਲ ਦੀ ਕੀਮਤ 91 ਰੁਪਏ ਪ੍ਰਤੀ ਲੀਟਰ ਦੇ ਪਾਰ ਨਿਕਲ ਗਈ ਅਤੇ ਇਥੇ ਰਿਕਾਰਡ ਭਾਅ ਤੋਂ ਸਿਰਫ਼ 27 ਪੈਸੇ ਹੇਠਾਂ ਹੈ। ਮੁੰਬਈ ਵਿਚ ਅੱਜ ਪੈਟਰੋਲ 91.07 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਹੈ, ਜੋ 4 ਅਕਤੂਬਰ 2018 ਦੇ ਰਿਕਾਰਡ ਭਾਅ 91.34 ਰੁਪਏ ਤੋਂ ਸਿਰਫ਼ 27 ਪੈਸੇ ਘੱਟ ਹੈ।
ਤੇਲ ਕੰਪਨੀਆਂ ਨੇ 29 ਦਿਨਾਂ ਤੱਕ ਕੀਮਤਾਂ ਸਥਿਰ ਰਹਿਣ ਦੇ ਬਾਅਦ ਦੋਵਾਂ ਈਂਧਣਾ ਦੀਆਂ ਕੀਮਤਾਂ ਵਿਚ 06 ਅਤੇ 07 ਜਨਵਰੀ ਨੂੰ ਵਾਧਾ ਕੀਤਾ ਸੀ ਅਤੇ ਇਸ ਤੋਂ ਬਾਅਦ 5 ਦਿਨ ਕੀਮਤਾਂ ਸਥਿਰ ਸਨ। 6 ਅਤੇ 7 ਜਨਵਰੀ ਨੂੰ ਪੈਟਰੋਲ ਦੀ ਕੀਮਤ ਕੁੱਲ 49 ਪੈਸੇ , ਜਦੋਂ ਕਿ ਡੀਜ਼ਲ 51 ਪੈਸੇ ਮਹਿੰਗਾ ਹੋਇਆ ਸੀ। ਬੁੱਧਵਾਰ ਨੂੰ ਰਾਜਧਾਨੀ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ 25.25 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਦੇ ਬਾਅਦ ਅੱਜ ਦਿੱਲੀ ਵਿਚ ਪੈਟਰੋਲ ਨਵੇਂ ਰਿਕਾਰਡ ਪੱਧਰ 84.45 ਰੁਪਏ ’ਤੇ ਪਹੁੰਚ ਗਿਆ। ਡੀਜ਼ਲ 74.63 ਰੁਪਏ ਪ੍ਰਤੀ ਲੀਟਰ ਹੋ ਗਿਆ। 7 ਜਨਵਰੀ ਨੂੰ ਦਿੱਲੀ ਵਿਚ ਪੈਟਰੋਲ ਦੀ ਕੀਮਤ ਰਿਕਾਰਡ 84.20 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਈ ਸੀ। ਇਸ ਤੋਂ ਪਹਿਲਾਂ 4 ਅਕਤੂਬਰ 2018 ਨੂੰ ਰਾਜਧਾਨੀ ਵਿਚ ਪੈਟਰੋਲ ਦੀ ਕੀਮਤ 84 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ ’ਤੇ ਰਹੀ ਸੀ।
ਕੌਮਾਂਤਰੀ ਬਾਜ਼ਾਰ ਵਿਚ ਨਵੇਂ ਸਾਲ ਵਿਚ ਕੱਚੇ ਤੇਲ ਦੀ ਕੀਮਤ ਵਿਚ ਮਜ਼ਬੂਤੀ ਦਾ ਰੁਖ਼ ਹੈ। ਤੇਲ ਨਿਰਯਾਤ ਕਰਨ ਵਾਲੇ ਦੇਸ਼ਾਂ ਦਾ ਸੰਗਠਨ (ਓਪੇਕ) ਮਾਰਚ ਵਿਚ ਵੀ ਉਤਪਾਦਨ ਵਿਚ ਕਟੌਤੀ ਜਾਰੀ ਰੱਖਣ ’ਤੇ ਸਹਿਮਤ ਹੋ ਗਿਆ ਹੈ, ਜਿਸ ਨਾਲ ਕੀਮਤਾਂ ਨੂੰ ਬੱਲ ਮਿਲਿਆ ਹੈ।

Radio Mirchi