ਲੌਂਗ ਲਾਚੀ ਫੇਮ ਗਾਇਕਾ ਮੰਨਤ ਨੂਰ ਹੋਈ ਕਿਡਨੈਪ, ਜਾਣੋ ਪੂਰੀ ਸੱਚਾਈ

ਲੌਂਗ ਲਾਚੀ ਫੇਮ ਗਾਇਕਾ ਮੰਨਤ ਨੂਰ ਹੋਈ ਕਿਡਨੈਪ, ਜਾਣੋ ਪੂਰੀ ਸੱਚਾਈ

ਜਲੰਧਰ  — 'ਲੌਂਗ ਲਾਚੀ' ਫੇਮ ਗਾਇਕਾ ਮੰਨਤ ਨੂਰ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਆਪਣੇ ਖ਼ਾਸ ਪ੍ਰਸ਼ੰਸਕਾਂ ਲਈ ਸਾਂਝੀ ਕੀਤੀ ਹੈ, ਜਿਸ ਉਸ ਨੇ ਇੱਕ ਸੁਨੇਹਾ ਦਿੱਤਾ ਹੈ। ਇਸ ਵੀਡੀਓ 'ਚ ਉਸ ਨੇ ਦੱਸਿਆ ਹੈ ਕਿ 'ਕੋਈ ਅਜਿਹਾ ਵੈਟਸਐੱਪ ਗਰੁੱਪ ਹੈ, ਜੋ ਮੇਰੀ ਇੱਕ ਤਸਵੀਰ ਸਾਂਝੀ ਕਰ ਰਿਹਾ ਹੈ, ਜਿਸ 'ਚ ਮੈਂ ਆਪਣੀ ਭੈਣ ਨਾਲ ਨਜ਼ਰ ਆ ਰਹੀ ਹਾਂ। ਇਸ ਤਸਵੀਰ ਨੂੰ ਸਾਂਝੀ ਕਰਕੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਕੁੜੀਆਂ ਨੂੰ ਕਿਡਨੈਪ ਕੀਤਾ ਗਿਆ ਹੈ।'
ਮੰਨਤ ਨੂਰ ਨੇ ਦੱਸਿਆ ਜਦੋਂ ਮੈਨੂੰ ਇਹ ਖ਼ਬਰ ਮਿਲੀ ਤਾਂ ਮੈਨੂੰ ਬਹੁਤ ਬੁਰਾ ਲੱਗਿਆ ਕਿ ਕਿਵੇਂ ਲੋਕੀਂ ਝੂਠੀਆਂ ਅਫ਼ਵਾਹਾਂ ਫੈਲਾਉਂਦੇ ਹਨ। ਉਸ ਨੇ ਕਿਹਾ ਕਿ ਬਹੁਤ ਜਲਦ ਪਤਾ ਲੱਗ ਜਾਵੇਗਾ ਕਿ ਇਸ ਮਾੜੀ ਹਰਕਤ ਪਿੱਛੇ ਕੌਣ ਹੈ। ਉਸ ਨੇ ਕਿਹਾ ਹੈ ਕਿ ਪਤਾ ਨਹੀਂ ਲੋਕਾਂ ਨੂੰ ਅਜਿਹੀ ਝੂਠੀਆਂ ਅਫ਼ਵਾਹਾਂ ਫੈਲਾਅ ਕੇ ਕੀ ਮਿਲਦਾ ਹੈ? ਮੰਨਤ ਨੂਰ ਨੇ ਕਿਹਾ ਕਿ 'ਮੈਂ ਤੇ ਮੇਰੀ ਭੈਣ ਠੀਕ-ਠਾਕ ਆਪਣੇ ਘਰ 'ਚ ਹੀ ਹਾਂ।
ਦੱਸ ਦਈਏ ਮੰਨਤ ਨੂਰ ਪੰਜਾਬੀ ਸੰਗੀਤ ਜਗਤ ਦੀ ਨਾਮੀ ਗਾਇਕਾ ਹੈ। ਉਹ ਪੰਜਾਬੀ ਫ਼ਿਲਮਾਂ 'ਚ ਵੀ ਕਈ ਸੁਪਰ ਹਿੱਟ ਗੀਤ ਗਾ ਚੁੱਕੀ ਹੈ। ਮੰਨਤ ਨੂਰ ਦਾ ਗਾਇਆ ਗੀਤ 'ਲੌਂਗ ਲਾਚੀ' ਕਾਫ਼ੀ ਮਸ਼ਹੂਰ ਹੋਇਆ ਹੈ। ਇਸ ਗੀਤ ਨੂੰ ਐਮੀ ਵਿਰਕ ਤੇ ਨੀਰੂ ਬਾਜਵਾ 'ਤੇ ਫ਼ਿਲਮਾਇਆ ਗਿਆ ਸੀ। ਇਸ ਗੀਤ ਨੇ ਵਰਲਡ ਵਾਈਡ ਕਈ ਰਿਕਾਰਡ ਕਾਇਮ ਕੀਤੇ ਹਨ।

Radio Mirchi