ਲੌਕਡਾਊਨ ’ਚ ਜਸਵਿੰਦਰ ਭੱਲਾ ਦੇ ਘਰ ਆਏ ਮਹਿਮਾਨ, ਇੰਝ ਕੀਤਾ ਅਪਮਾਨ
ਚੰਡੀਗੜ੍ਹ – ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਇੰਸਟਾਗ੍ਰਾਮ ’ਤੇ ਆਏ ਦਿਨ ਕੋਈ ਨਾ ਕੋਈ ਫਨੀ ਵੀਡੀਓ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕਰਦੇ ਰਹਿੰਦੇ ਹਨ। ਹਾਲ ਹੀ ’ਚ ਜਸਵਿੰਦਰ ਭੱਲਾ ਨੇ ਇਕ ਅਜਿਹੀ ਹੀ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਤੁਸੀਂ ਵੀ ਹੱਸਣ ’ਤੇ ਮਜਬੂਰ ਹੋ ਜਾਓਗੇ।
ਅਸਲ ’ਚ ਜੋ ਵੀਡੀਓ ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ਹੈ, ਉਸ ’ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਕੁਝ ਕਲਾਕਾਰ ਨਜ਼ਰ ਆ ਰਹੇ ਹਨ। ਇਹ ਕਲਾਕਾਰ ਲੌਕਡਾਊਨ ’ਚ ਜਸਵਿੰਦਰ ਭੱਲਾ ਦੇ ਘਰ ’ਚ ਆਏ ਹਨ, ਜਿਨ੍ਹਾਂ ਨੂੰ ਜਸਵਿੰਦਰ ਭੱਲਾ ਬਿਲਕੁਲ ਭਾਅ ਨਹੀਂ ਦਿੰਦੇ।
ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ’ਚ ਉਨ੍ਹਾਂ ਲਿਖਿਆ, ‘ਜੇ ਲੌਕਡਾਊਨ ’ਚ ਬਣੋਗੇ ਮਹਿਮਾਨ, ਇੰਝ ਹੀ ਕਰਵਾਓਗੇ ਅਪਮਾਨ।’
ਜਸਵਿੰਦਰ ਭੱਲਾ ਦੀ ਇਸ ਵੀਡੀਓ ਨੂੰ ਇੰਸਟਾਗ੍ਰਾਮ ’ਤੇ 82 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ’ਚ ਬੀਨੂੰ ਢਿੱਲੋਂ, ਨਰੇਸ਼ ਕਥੂਰੀਆ, ਕਰਮਜੀਤ ਅਨਮੋਲ, ਬਾਲਮੁਕੰਦ ਸ਼ਰਮਾ ਤੇ ਜੱਗੀ ਧੂਰੀ ਸਮੇਤ ਹੋਰ ਵੀ ਸ਼ਖ਼ਸ ਨਜ਼ਰ ਆ ਰਹੇ ਹਨ।
https://www.instagram.com/p/CPAk7e-lGOo/?utm_source=ig_embed&ig_rid=ae2e4bf7-317a-4907-b27e-a38a140ca06a