ਲੱਦਾਖ ਦੀ ਜਥੇਬੰਦੀ ਨੇ ਲੇਹ ’ਚ ਸਥਾਨਕ ਚੋਣਾਂ ਦੇ ਬਾਈਕਾਟ ਦਾ ਸੱਦਾ ਵਾਪਸ ਲਿਆ

ਲੱਦਾਖ ਦੀ ਜਥੇਬੰਦੀ ਨੇ ਲੇਹ ’ਚ ਸਥਾਨਕ ਚੋਣਾਂ ਦੇ ਬਾਈਕਾਟ ਦਾ ਸੱਦਾ ਵਾਪਸ ਲਿਆ

ਲੱਦਾਖ ਦੀ ਅਸਰਅੰਦਾਜ਼ ਜਥੇਬੰਦੀ ਨੇ ਲੇਹ ’ਚ ਲੱਦਾਖ ਖੁਦਮੁਖਤਿਆਰ ਪਹਾੜੀ ਵਿਕਾਸ ਪਰਿਸ਼ਦ (ਐੱਲਏਐੱਚਡੀਸੀ) ਦੀਆਂ ਚੋਣਾਂ ਦੇ ਬਾਈਕਾਟ ਦਾ ਸੱਦਾ ਅੱਜ ਵਾਪਸ ਲੈ ਲਿਆ ਹੈ। ਕੇਂਦਰ ਵੱਲੋਂ ਸਥਾਨਕ ਭਾਸ਼ਾ, ਰੁਜ਼ਗਾਰ, ਜ਼ਮੀਨ ਅਤੇ ਭੂਗੋਲਿਕ ਖੇਤਰ ਦੀ ਰਾਖੀ ਸਬੰਧੀ ਮੰਗਾਂ ’ਤੇ ਵਿਚਾਰ ਦੇ ਭਰੋਸੇ ਮਗਰੋਂ ਊਹ ਚੋਣਾਂ ਦਾ ਬਾਈਕਾਟ ਨਾ ਕਰਨ ਲਈ ਰਾਜ਼ੀ ਹੋ ਗੲੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੱਦਾਖ ਲਈ ਛੇਵੀਂ ਸੂਚੀ ਤਹਿਤ ਸੰਵਿਧਾਨਕ ਸੁਰੱਖਿਆ ਲਈ ਪੀਪਲਜ਼ ਮੂਵਮੈਂਟ ਦੇ ਵਫ਼ਦ ਨੂੰ ਇਹ ਵੀ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਲੇਹ ਅਤੇ ਕਾਰਗਿਲ ਦੀ ਪਰਿਸ਼ਦ ਨੂੰ ਵਧੇਰੇ ਤਾਕਤਾਂ ਦੇਣ ਪ੍ਰਤੀ ਵਚਨਬੱਧ ਹੈ ਅਤੇ ਊਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨਗੇ। ਸਾਂਝੇ ਬਿਆਨ ’ਚ ਲੱਦਾਖ ਦੇ ਸਾਬਕਾ ਸੰਸਦ ਮੈਂਬਰ ਥਿਕਸੇ ਰਿਨਪੋਛੇ, ਥਪਸਤਾਨ ਚਿਵਾਂਗ, ਜੰਮੂ ਕਸ਼ਮੀਰ ਦੇ ਸਾਬਕਾ ਮੰਤਰੀ ਸ਼ੇਰਿੰਗ ਦੋਰਜੇ ਅਤੇ ਕੇਂਦਰੀ ਮੰਤਰੀਆਂ ਕਿਰਨ ਰਿਜਿਜੂ ਅਤੇ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਭਾਸ਼ਾ, ਭੂਗੋਲਿਕ ਖੇਤਰ, ਜ਼ਮੀਨ ਅਤੇ ਰੁਜ਼ਗਾਰ ਸਮੇਤ ਹੋਰ ਮੁੱਦਿਆਂ ’ਤੇ ਫੌਰੀ ਵਿਚਾਰ ਕੀਤਾ ਜਾਵੇਗਾ। ਇਹ ਬਿਆਨ ਊਦੋਂ ਆਇਆ ਹੈ ਜਦੋਂ ਲੱਦਾਖੀ ਆਗੂਆਂ ਦੇ ਵਫ਼ਦ ਨੇ ਸ੍ਰੀ ਸ਼ਾਹ ਨਾਲ ਸ਼ਨਿਚਰਵਾਰ ਨੂੰ ਮੁਲਾਕਾਤ ਕੀਤੀ। ਬਿਆਨ ’ਚ ਕਿਹਾ ਗਿਆ ਹੈ ਕਿ ਵਫ਼ਦ ਨੇ ਲੇਹ ਚੋਣਾਂ ’ਚ ਪੂਰੀ ਹਮਾਇਤ ਦੇਣ ਦਾ ਵਾਅਦਾ ਕੀਤਾ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਿਜਿਜੂ ਨੇ ਕਿਹਾ ਕਿ ਊਹ ਸੋਮਵਾਰ ਨੂੰ ਲੱਦਾਖ ਦਾ ਦੌਰਾ ਕਰਨਗੇ ਜਿਥੇ ਊਹ ਲੋਕਾਂ ਨਾਲ ਮੁਲਾਕਾਤ ਕਰਕੇ ਊਨ੍ਹਾਂ ਦੇ ਖ਼ਦਸ਼ਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਊਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਮਗਰੋਂ ਲੱਦਾਖ ਦੇ ਲੋਕਾਂ ਨੇ ਸੋਚਿਆ ਸੀ ਕਿ ਊਨ੍ਹਾਂ ਨੂੰ ਵਧੇਰੇ ਤਾਕਤ ਮਿਲੇਗੀ ਪਰ ਕਰੋਨਾ ਮਹਾਮਾਰੀ ਅਤੇ ਹੋਰ ਕਾਰਨਾਂ ਕਰਕੇ ਇਹ ਕੰਮ ਵਿਚਾਲੇ ਹੀ ਰੁਕ ਗਿਆ। ਜ਼ਿਕਰਯੋਗ ਹੈ ਕਿ ਐੱਲਏਐੱਚਡੀਸੀ ਲੇਹ ਲਈ ਵੋਟਾਂ 16 ਅਕਤੂਬਰ ਨੂੰ ਪੈਣੀਆਂ ਹਨ। 

Radio Mirchi