ਵਾਇਰਲ ਹੋਈ ਸੁਸ਼ਾਂਤ ਤੇ ਦਿਸ਼ਾ ਸਾਲਿਆਨ ਦੀ ਵ੍ਹਟਸਐਪ ਚੈਟ, ਖੁੱਲ੍ਹੇ ਕਈ ਰਾਜ਼
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ 'ਚ ਰੋਜ਼ਨਾ ਨਵੇਂ-ਨਵੇਂ ਖ਼ੁਲਾਸੇ ਸਾਹਮਣੇ ਆ ਰਹੇ ਹਨ। ਦਿਨੋਂ-ਦਿਨ ਸੁਸ਼ਾਂਤ ਖ਼ੁਦਕੁਸ਼ੀ ਮਾਮਲਾ ਹੋਰ ਵੀ ਉਲਝਦਾ ਜਾ ਰਿਹਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਪੂਰੇ ਦੋ ਮਹੀਨੇ ਬੀਤ ਚੁੱਕੇ ਹਨ। ਸੁਸ਼ਾਂਤ ਸਿੰਘ 14 ਜੂਨ ਨੂੰ ਆਪਣੀ ਬਿਲਡਿੰਗ 'ਚ ਮ੍ਰਿਤਕ ਪਾਏ ਗਏ ਸਨ। ਦੂਜੇ ਪਾਸੇ ਉਨ੍ਹਾਂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਆਨ ਨੇ ਮੁੰਬਈ 'ਚ ਇੱਕ ਬਿਲਡਿੰਗ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ ਸੀ। ਉਨ੍ਹਾਂ ਦੀ ਮੌਤ ਨੂੰ ਹੁਣ ਸਾਬਕਾ ਮੈਨੇਜਰ ਦਿਸ਼ਾ ਸਾਲਿਆਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਦੱਸ ਦਈਏ ਕਿ ਦਿਸ਼ਾ ਸਾਲਿਆਨ ਕੇਸ 'ਚ ਕਈ ਨਵੇਂ ਖ਼ੁਲਾਸੇ ਹੋ ਰਹੇ ਹਨ। ਦਿਸ਼ਾ ਸਾਲਿਆਨ ਦਾ ਕੇਸ ਇੱਕ ਵਾਰ ਫ਼ਿਰ ਸੁਰਖੀਆਂ 'ਚ ਆ ਗਿਆ ਹੈ। ਲੋਕ ਦਿਸ਼ਾ ਤੇ ਸੁਸ਼ਾਂਤ ਕੇਸ ਨੂੰ ਇੱਕ ਆਮ ਕੇਸ ਨਹੀਂ ਮੰਨ ਰਹੇ। ਟਾਈਮ ਨਾਓ ਮੁਤਾਬਕ, ਰਿਪੋਰਟਸ 'ਚ ਦਾਅਵਾ ਕੀਤਾ ਗਿਆ ਹੈ ਕਿ ਸੁਸ਼ਾਂਤ ਤੇ ਦਿਸ਼ਾ ਅਪ੍ਰੈਲ ਮਹੀਨੇ ਤੋਂ ਇਕ-ਦੂਜੇ ਦੇ ਟਚ 'ਚ ਸਨ। ਸਾਹਮਣੇ ਆਈ ਚੈਟ 'ਚ ਸਾਫ਼ ਪਤਾ ਚਲ ਰਿਹਾ ਹੈ। ਦਿਸ਼ਾ ਸਾਲਿਆਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਪੀ. ਆਰ. ਮੈਨੇਜਰ ਸੀ। ਇਸ ਦੌਰਾਨ ਹੀ ਦੋਵਾਂ 'ਚ ਕਈ ਨਵੇਂ ਪ੍ਰਾਜੈਕਟ ਨੂੰ ਲੈ ਕੇ ਗੱਲ ਹੋਈ ਸੀ।
ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਚੈਟ 'ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਉਨ੍ਹਾਂ ਕੋਲ ਕਈ ਟੀ. ਵੀ. ਕਮਰਸ਼ੀਅਲਜ਼ ਦੇ ਆਫ਼ਰ ਆ ਰਹੇ ਸਨ। ਅਦਾਕਾਰ ਇੱਕ ਵਿਗਿਆਪਨ ਕਰਨ ਵਾਲੇ ਸੀ, ਜੋ ਕਿ ਇਕ ਤੇਲ ਕੰਪਨੀ ਦੀ ਸੀ। ਇਸ ਵਿਗਿਆਪਨ ਲਈ ਉਨ੍ਹਾਂ ਨੂੰ 60 ਲੱਖ ਦੀ ਵੱਡੀ ਰਕਮ ਆਫ਼ਰ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਵ੍ਹਟਸਐਪ ਚੈਟ ਮੁਤਾਬਕ ਉਹ ਗੇਮ 'ਪਬਜੀ' ਲਈ ਇੱਕ ਡਿਜੀਟਲ ਕੈਂਪੇਨ 'ਚ ਹਿੱਸਾ ਲੈਣ ਵਾਲਾ ਸੀ। ਚੈਟ 'ਚ ਸੁਸ਼ਾਂਤ ਨੇ ਸਿਧਾਰਥ ਪਿਠਾਨੀ ਦਾ ਵੀ ਨਾਂ ਲਿਆ ਹੈ।