ਵਾਤਾਵਰਨ ਨੂੰ ਬਚਾਉਣ ਲਈ ਕਲਾਕਾਰਾਂ ਨੇ ਚੁੱਕਿਆ ਇਹ ਕਦਮ, ਹਰ ਪਾਸੇ ਹੋ ਰਹੀ ਵਡਿਆਈ
ਜਲੰਧਰ — ਵਾਤਾਵਰਨ 'ਚ ਪ੍ਰਦੂਸ਼ਣ ਲਗਾਤਾਰ ਵੱਧਦਾ ਜਾ ਰਿਹਾ ਹੈ। ਮਨੁੱਖ ਦੀ ਸਵਾਰਥ ਭੋਗੀ ਆਦਤ ਨੇ ਕੁਦਰਤ ਨਾਲ ਖਿਲਵਾੜ ਕੀਤਾ ਹੈ, ਜਿਸ ਕਾਰਨ ਦੇਸ਼ 'ਚ ਕਦੇ ਸੋਕੇ, ਹੜ੍ਹ, ਕਦੇ ਬਹੁਤ ਜ਼ਿਆਦਾ ਗਰਮੀ ਅਤੇ ਕਦੇ ਬਹੁਤ ਜ਼ਿਆਦਾ ਠੰਡ ਪੈਣ ਲੱਗ ਪਈ ਹੈ।
ਇਸ ਨਾਲ ਵਾਤਾਵਰਨ 'ਚ ਅੰਸਤੁਲਨ ਲਗਾਤਾਰ ਵੱਧਦਾ ਜਾ ਰਿਹਾ ਹੈ। ਰੁੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਕੰਕ੍ਰੀਟ ਰੂਪੀ ਵੱਧਦੇ ਜੰਗਲ ਨੇ ਇਸ ਸਮੱਸਿਆ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਹੈ। ਵਾਤਾਵਰਨ ਨੂੰ ਬਚਾਉਣ ਲਈ ਕਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਵੀ ਇਸ 'ਤੇ ਕੰਮ ਕਰ ਰਹੀਆਂ ਹਨ।
ਨੌਰਥ ਜ਼ੋਨ ਫ਼ਿਲਮ ਅਤੇ ਟੀਵੀ ਆਰਟਿਸਟ ਐਸੋਸੀਏਸ਼ਨ ਵੱਲੋਂ ਵਾਤਾਵਰਨ ਦੇ ਬਚਾਅ ਲਈ ਪੌਦੇ (ਰੁੱਖ) ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਹਰਜੀਤ ਹਰਮਨ ਨੇ ਇਸ ਮੁਹਿੰਮ ਦੀ ਸ਼ੁਰੂਆਤ ਪੌਦਾ ਲਗਾ ਕੇ ਕੀਤੀ।
ਇਸ ਮੌਕੇ ਮਲਕੀਤ ਰੌਣੀ, ਸੀਮਾ ਕੌਸ਼ਲ, ਕਰਮਜੀਤ ਅਨਮੋਲ ਸਣੇ ਕਈ ਕਲਾਕਾਰ ਮੌਜੂਦ ਰਹੇ। ਜ਼ਰੂਰਤ ਹੈ ਅੱਜ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਮਿਲ ਕੇ ਹੰਭਲਾ ਮਾਰਨ ਦੀ ਅਤੇ ਕਲਾਕਾਰਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਵਾਕਏ ਹੀ ਕਾਬਿਲੇ ਤਾਰੀਫ਼ ਹੈ ਕਿਉਂਕਿ ਕਲਾਕਾਰਾਂ ਦੀ ਵੇਖੋ-ਵੇਖੀ ਆਮ ਲੋਕ ਵੀ ਵਾਤਾਰਨ ਅਤੇ ਆਪਣੇ ਚੌਗਿਰਦੇ ਪ੍ਰਤੀ ਜਾਗਰੂਕ ਹੋਣਗੇ।