ਵਿਆਹ ਦੇ ਬੰਧਨ ਚ ਬੱਝੇ ਸੰਨੀ ਮਾਲਟਨ, ਸਾਂਝੀਆਂ ਕੀਤੀਆਂ ਤਸਵੀਰਾਂ

ਵਿਆਹ ਦੇ ਬੰਧਨ ਚ ਬੱਝੇ ਸੰਨੀ ਮਾਲਟਨ, ਸਾਂਝੀਆਂ ਕੀਤੀਆਂ ਤਸਵੀਰਾਂ

ਜਲੰਧਰ  - ਕੇਨੈਡੀਅਨ ਪੰਜਾਬੀ ਰੈਪਰ ਤੇ ਮਿਊਜ਼ਿਕ ਆਰਟਿਸਟ ਸੰਨੀ ਮਾਲਟਨ ਹਾਲ ਹੀ 'ਚ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝੇ ਹਨ, ਜਿਸ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀਆਂ ਅਤੇ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਸੰਨੀ ਮਾਲਟਨ ਦੇ ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਵੀਡੀਓ ‘ਚ ਉਹ ਆਪਣੀ ਪਤਨੀ ਤੇ ਕੁਝ ਖ਼ਾਸ ਦੋਸਤਾਂ ਨਾਲ ਨਜ਼ਰ ਆ ਰਹੇ ਹਨ। ਨਵੀਂ ਵਿਆਹੀ ਜੋੜੀ ਇਸ ਦੌਰਾਨ ਬਹੁਤ ਹੀ ਖੁਸ਼ ਤੇ ਸੋਹਣੀ ਲੱਗ ਰਹੀ ਸੀ। ਇਸ ਦੌਰਾਨ ਸੰਨੀ ਮਾਲਟਨ ਨੇ ਪੱਗ ਬੰਨ੍ਹੀ ਹੋਈ ਸੀ ਤੇ ਨਾਲ ਸ਼ੇਰਵਾਨੀ ਪਾਈ ਹੋਈ ਸੀ, ਜਿਸ 'ਚ ਉਹ ਕਾਫ਼ੀ ਸ਼ਾਨਦਾਰ ਲੱਗ ਰਹੇ ਸਨ। 
ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ  ਲੇਡੀ ਸੰਗੀਤ ਦੇ ਸੈਲੀਬਰੇਸ਼ਨ ਦੀ ਵੀ ਵੀਡੀਓ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਆਪਣੇ ਪਿਤਾ ਅਤੇ ਕੁਝ ਦੋਸਤਾਂ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਹੰਸ ਰਾਜ ਹੰਸ ਦਾ ਸੁਪਰ ਹਿੱਟ ਗੀਤ ‘ਨੱਚੀ ਜੋ ਸਾਡੇ ਨਾਲ’ ਵੱਜ ਰਿਹਾ ਹੈ।
ਦੱਸ ਦਈਏ ਕਿ ਇਸ ਤੋਂ ਇਲਾਵਾ ਸੰਨੀ ਮਾਲਟਨ ਨੇ ਇੰਸਟਾਗ੍ਰਾਮ ਸਟੋਰੀ 'ਚ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੀ ਪਤਨੀ ਨਾਲ ਕਾਰ 'ਚ ਬੈਠੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸੰਨੀ ਦੀ ਪਤਨੀ ਉਨ੍ਹਾਂ ਦੇ ਹੱਥ 'ਤੇ ਆਪਣਾ ਹੱਥ ਰੱਖਦੀ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਸੰਨੀ ਮਾਲਟਨ ਪਿੱਛੇ ਜਿਹੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨਾਲ ਵਿਵਾਦ ਹੋਣ ਕਰਕੇ ਕਾਫ਼ੀ ਸੁਰਖੀਆਂ ‘ਚ ਛਾਏ ਰਹੇ ਸਨ।

Radio Mirchi