ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਜਲਦ ਬਣਨਗੇ ਮਾਂ-ਬਾਪ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ੀ

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਜਲਦ ਬਣਨਗੇ ਮਾਂ-ਬਾਪ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ੀ

ਮੁੰਬਈ : ਕ੍ਰਿਕਟਰ ਵਿਰਾਟ ਕੋਹਲੀ ਅਤੇ ਫ਼ਿਲਮ ਅਭਿਨੇਤਰੀ ਅਨੁਸ਼ਕਾ ਸ਼ਰਮਾ ਮਾਂ-ਬਾਪ ਬਣਨ ਵਾਲੇ ਹਨ। ਕ੍ਰਿਕਟਰ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ ਜ਼ਰੀਏ ਇਹ ਖ਼ੁਸ਼ਖ਼ਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਵਿਰਾਟ ਨੇ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਹੈ- 'ਅਸੀਂ ਜਲਦ 3 ਹੋਣ ਜਾ ਰਹੇ ਹਾਂ'। ਇਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਦੇ ਸੁਨੇਹੇ ਆਉਣ ਲੱਗੇ।
ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ 11 ਦਸੰਬਰ 2017 ਨੂੰ ਵਿਆਹ ਕਰਾਇਆ ਸੀ। ਦੋਵਾਂ ਨੇ ਇਟਲੀ ਦੀ ਸਿਟੀ ਟਸਕਨੀ ਦੇ ਬੋਰਗੋ ਫਿਨੋਸ਼ਿਟੋ ਰਿਜ਼ਾਰਟ 'ਚ ਪਰਿਵਾਰਕ ਪੰਡਿਤ ਅਨੰਤ ਬਾਬਾ ਦੀ ਮੌਜੂਦਗੀ 'ਚ ਸੱਤ ਫੇਰੇ ਲਏ। ਇਸ ਮੌਕੇ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਦੋਸਤ ਹੀ ਮੌਜੂਦ ਸਨ। ਦੱਸਣਯੋਗ ਹੈ ਕਿ 2013 ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਨ੍ਹਾਂ ਦੀ ਪਹਿਲੀ ਮੁਲਾਕਾਤ ਇਕ ਵਿਗਿਆਪਨ ਦੇ ਸ਼ੂਟ ਦੌਰਾਨ ਹੋਈ ਸੀ।
ਗੱਲ ਕਰੀਏ ਵਿਰਾਟ ਕੋਹਲੀ ਦੇ ਕ੍ਰਿਕਟ ਕਰੀਅਰ ਦੇ ਬਾਰੇ ਵਿਚ ਤਾਂ ਉਨ੍ਹਾਂ ਨੇ ਟੀਮ ਲਈ ਹੁਣ ਤੱਕ 86 ਟੈਸਟ ਮੈਚ ਖੇਡਦੇ ਹੋਏ 145 ਪਾਰੀਆਂ ਵਿਚ 7240 ਦੌੜਾਂ ਬਣਾਈਆਂ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਟੀਮ ਲਈ ਇਕ ਦਿਨਾਂ 248 ਮੈਚ ਖੇਡਦੇ ਹੋਏ 239 ਪਾਰੀਆਂ ਵਿਚ 11867 ਅਤੇ ਟੀ20 ਮੈਚਾਂ ਵਿਚ 82 ਮੈਚ ਖੇਡਦੇ ਹੋਏ 76 ਪਾਰੀਆਂ ਵਿਚ 2794 ਦੋੜਾਂ ਬਣਾਈਆਂ ਹਨ।

Radio Mirchi