ਵਿਸਾਖੀ ਦਾ ਤਿਉਹਾਰ ਘਰਾਂ ਅੰਦਰ ਹੀ ਮਨਾਇਆ ਜਾਵੇ: ਕੈਪਟਨ

ਵਿਸਾਖੀ ਦਾ ਤਿਉਹਾਰ ਘਰਾਂ ਅੰਦਰ ਹੀ ਮਨਾਇਆ ਜਾਵੇ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਾਰ ਸੂਬੇ ਦੇ ਲੋਕਾਂ ਨੂੰ ਵਿਸਾਖੀ ਦਾ ਤਿਉਹਾਰ ਘਰਾਂ ਵਿੱਚ ਮਨਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਮਹਾਮਾਰੀ ਕਰੋਨਾਵਾਇਰਸ ’ਤੇ ਜਿੱਤ ਲਈ ਘਰਾਂ ਅੰਦਰ ਹੀ ਰਹਿ ਕੇ ਸਵੇਰੇ ਗਿਆਰਾਂ ਵਜੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ। ਅੱਜ ਇੱਥੇ ਉਨ੍ਹਾਂ ਕਿਹਾ ਕਿ ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਸਥਿਤੀ ਇਸ ਕਰ ਕੇ ਠੀਕ ਹੈ ਕਿਉਂਕਿ ਪੰਜਾਬ ਨੇ ਤਾਲਾਬੰਦੀ ਅਤੇ ਕਰਫਿਊ ਲਾਉਣ ਦੇ ਕਦਮ ਪਹਿਲਾਂ ਚੁੱਕ ਲਏ ਸਨ ਪਰ ਅਜੇ ਵੀ ਇਹਤਿਆਤ ਵਰਤਣ ਦੀ ਲੋੜ ਹੈ। ਚੁੱਕੇ ਕਦਮਾਂ ਕਰ ਕੇ ਸੂਬੇ ਦੇ ਲੋਕ ਇਸ ਮਹਾਮਾਰੀ ਦਾ ਟਾਕਰਾ ਕਰਨ ਦੇ ਸਮਰੱਥ ਹੋ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਲਾਗ ਤੋਂ ਰੋਕਥਾਮ ਦੇ ਮੱਦੇਨਜ਼ਰ ਵਿਸਾਖੀ ਦਾ ਤਿਉਹਾਰ ਘਰਾਂ ਤੋਂ ਬਾਹਰ ਨਹੀਂ ਮਨਾਇਆ ਜਾ ਸਕਦਾ ਤੇ ਇਸ ਲਈ ਘਰਾਂ ਵਿੱਚ ਰਹਿ ਕੇ ਹੀ ਅਰਦਾਸ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਣਕ ਦੀ ਖਰੀਦ 15 ਅਪਰੈਲ ਤੋਂ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

Radio Mirchi