ਸ਼ਾਓਮੀ ਭਾਰਤ ’ਚ ਲਿਆਉਣ ਵਾਲੀ ਹੈ ਸਮਾਰਟ ਫਰਿਜ ਤੇ ਵਾਸ਼ਿੰਗ ਮਸ਼ੀਨ, ਜਾਣੋ ਕਦੋਂ ਹੋਣਗੇ ਲਾਂਚ
ਸ਼ਾਓਮੀ ਭਾਰਤੀ ਬਾਜ਼ਾਰ ’ਚ ਲਗਾਤਾਰ ਆਪਣੇ ਪ੍ਰੋਡਕਟਸ ਲਾਂਚ ਕਰ ਰਹੀ ਹੈ। ਹੁਣ ਕੰਪਨੀ ਸਮਾਰਟ ਹੋਮ ਪ੍ਰੋਡਕਟਸ ਦੀ ਇਕ ਨਵੀਂ ਰੇਂਜ ਲਿਆਉਣ ਦੀ ਤਿਆਰੀ ’ਚ ਹੈ। 91 ਮੋਬਾਇਲਸ ਦੀ ਰਿਪੋਰਟ ਮੁਤਾਬਕ, ਸ਼ਾਓਮੀ ਸਮਾਰਟ ਫਰਿਜ ਅਤੇ ਵਾਸ਼ਿੰਗ ਮਸ਼ੀਨ ਨੂੰ ਇਸ ਸਾਲ ਦੀ ਚੌਥੀ ਤਿਮਾਹੀ ’ਚ ਲਾਂਚ ਕਰ ਸਕਦੀ ਹੈ।
ਇਹ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਚੀਨੀ ਬ੍ਰਾਂਡ ਭਾਰਤੀ ਬਾਜ਼ਾਰ ’ਚ ਆਪਣੀ ਵਾਸ਼ਿੰਗ ਮਸ਼ੀਨ ਅਤੇ ਸਮਾਰਟ ਫਰਿਜ ਉਤਾਰੇਗਾ। ਕੰਪਨੀ ਆਪਣੀ MIJIA ਲਾਈਨਅਪ ਨਾਲ ਭਾਰਤ ’ਚ ਇਨ੍ਹਾਂ ਪ੍ਰੋਡਕਟਸ ਦੀ ਸ਼ੁਰੂਆਤ ਕਰੇਗੀ। ਸ਼ਾਓਮੀ ਇੰਡੀਆ ਦੇ ਮੈਨੇਜਿੰਗ ਡਾਈਰੈਕਟਰ ਮਨੁ ਕੁਮਾਰ ਜੈਨ ਨੇ ਪਿਛਲੇ ਸਾਲ ਕਿਹਾ ਸੀ ਕਿ ਕੰਪਨੀ ਵਾਟਰ ਪਿਊਰੀਫਾਇਰ, ਲੈਪਟਾਪਸ ਅਤੇ ਵਾਸ਼ਿੰਗ ਮਸ਼ੀਨਾਂ ਵਰਗੀਆਂ ਨਵੀਆਂ ਕੈਟਾਗਿਰੀਆਂ ’ਚ ਐਂਟਰੀ ਕਰਨਾ ਚਾਹੁੰਦੀ ਹੈ.
ਦੱਸ ਦੇਈਏ ਕਿ ਸ਼ਾਓਮੀ ਨੇ ਸਾਲ 2019 ’ਚ ਭਾਰਤੀ ਬਾਜ਼ਾਰ ’ਚ ਮੀ ਵਾਟਰ ਪਿਊਰੀਫਾਇਰ ਲਾਂਚ ਕੀਤਾ ਸੀ ਜਦਕਿ ਸਾਲ 2020 ’ਚ ਕੰਪਨੀ ਨੇ ਵਿੰਡੋਜ਼ ਪਾਵਰਡ ਮੀ ਨੋਟਬੁੱਕ ਉਤਾਰੀ ਹੈ। ਮੀ ਨੋਟਬੁੱਕ ਨੂੰ ਕੰਪਨੀ 41,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਿਆਈ ਹੈ। ਹੁਣ ਸ਼ਾਓਮੀ ਜਲਦੀ ਹੀ ਸਮਾਰਟ ਵਾਸ਼ਿੰਗ ਮਸ਼ੀਨ ਅਤੇ ਸਮਾਰਟ ਫਰਿਜ ਵੀ ਭਾਰਤੀ ਬਾਜ਼ਾਰ ’ਚ ਉਤਾਰਣ ਵਾਲੀ ਹੈ।