ਸ਼ਾਸਤਰੀ ਦਾ ਰੋਹਿਤ ਤੇ ਇਸ਼ਾਂਤ ਤੇ ਵੱਡਾ ਬਿਆਨ, ਕਿਹਾ- ਮੈਚ ਖੇਡਣਾ ਹੈ ਤਾਂ ਦੋ-ਚਾਰ ਦਿਨਾਂ ਚ ਫੜਨ ਫ਼ਲਾਈਟ
ਸਿਡਨੀ— ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਬੱਲੇਬਾਜ਼ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਜੇਕਰ ਆਸਟਰੇਲੀਆ ਖ਼ਿਲਾਫ਼ ਟੈਸਟ ਟੀਮ 'ਚ ਜਗ੍ਹਾ ਬਣਾਉਣੀ ਹੈ ਤਾਂ ਉਨ੍ਹਾਂ ਨੂੰ ਹਫ਼ਤੇ ਦੇ ਅੰਦਰ-ਅੰਦਰ ਭਾਰਤ ਤੋਂ ਆਸਟਰੇਲੀਆ ਰਵਾਨਾ ਹੋਣਾ ਪਵੇਗਾ। ਰੋਹਿਤ ਤੇ ਇਸ਼ਾਂਤ ਦੋਵੇਂ ਵਰਤਮਾਨ 'ਚ ਬੈਂਗਲੁਰੂ ਸਥਿਤ ਰਾਸ਼ਟਰੀ ਅਕੈਡਮੀ ਕੇਂਦਰ 'ਚ ਆਪਣਾ ਰਿਹੈਬ ਪੂਰਾ ਕਰ ਰਹੇ ਹਨ।
ਰੋਹਿਤ ਨੂੰ ਹਾਲ ਹੀ 'ਚ ਖ਼ਤਮ ਹੋਏ ਆਈ. ਪੀ. ਐੱਲ. ਦੇ ਸੈਸ਼ਨ ਦੌਰਾਨ ਹੈਮਸਟ੍ਰਿੰਗ ਦੀ ਸੱਟ ਲੱਗੀ ਸੀ ਜਦਕਿ ਇਸ਼ਾਂਤ ਦੀਆਂ ਪਸਲੀਆਂ 'ਚ ਖਿਚਾਅ ਦੀ ਸਮੱਸਿਆ ਸੀ। ਇਸ਼ਾਂਤ ਆਈ. ਪੀ. ਐੱਲ. ਵਿਚਾਲੇ ਵਤਨ ਪਰਤ ਆਏ ਸਨ ਜਦਕਿ ਰੋਹਿਤ ਪੰਜਵਾਂ ਖ਼ਿਤਾਬ ਜਿੱਤਣ ਦੇ ਬਾਅਦ ਵਤਨ ਪਰਤੇ ਸਨ। ਸ਼ਾਸਤਰੀ ਨੇ ਇਕ ਗੱਲਬਾਤ 'ਚ ਕਿਹਾ ਕਿ ਉਹ ਐੱਨ. ਸੀ. ਏ. 'ਚ ਆਪਣਾ ਰਿਹੈਬ ਪੂਰਾ ਕਰ ਰਹੇ ਹਨ। ਐੱਨ. ਸੀ. ਏ. ਹੀ ਸਪੱਸ਼ਟ ਕਰ ਸਕੇਗਾ ਕਿ ਉਨ੍ਹਾਂ ਨੂੰ ਅਜੇ ਹੋਰ ਕਿੰਨੇ ਦਿਨ ਲੱਗਣਗੇ ਪਰ ਜੇਕਰ ਸਮਾਂ ਜ਼ਿਆਦਾ ਲੱਗੇਗਾ ਤਾਂ ਉਨ੍ਹਾਂ ਦਾ ਆਸਟਰੇਲੀਆ 'ਚ ਟੈਸਟ ਸੀਰੀਜ਼ ਖੇਡਣ ਦਾ ਸੁਫ਼ਨਾ ਖਟਾਈ 'ਚ ਪੈ ਸਕਦਾ ਹੈ।