ਸ਼ਿਵਜੋਤ ਨੇ ਇੰਝ ਮਨਾਇਆ ਬਰਥਡੇ ਦਾ ਸੈਲੀਬ੍ਰੇਸ਼ਨ, ਤਸਵੀਰਾਂ ਵਾਇਰਲ

ਸ਼ਿਵਜੋਤ ਨੇ ਇੰਝ ਮਨਾਇਆ ਬਰਥਡੇ ਦਾ ਸੈਲੀਬ੍ਰੇਸ਼ਨ, ਤਸਵੀਰਾਂ ਵਾਇਰਲ

ਜਲੰਧਰ  — ਪੰਜਾਬੀ ਗਾਇਕ ਤੇ ਗੀਤਕਾਰ ਸ਼ਿਵਜੋਤ ਨੇ ਬੀਤੇ ਦਿਨੀਂ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕੀਤਾ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਸ਼ਿਵਜੋਤ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਜਨਮਦਿਨ ਦੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਿਵਜੋਤ ਬਹੁਤ ਸਾਰੇ ਕੇਕਸ ਨਾਲ ਨਜ਼ਰ ਆ ਰਹੇ ਹਨ।

 

PunjabKesari
ਸ਼ਿਵਜੋਤ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦਿਆਂ ਕੈਪਸ਼ਨ 'ਚ ਲਿਖਿਆ, 'ਹੈਪੀ ਬਰਥਡੇਅ ਟੂ ਮੀ। ਸ਼ੁਕਰ ਆ ਪਰਮਾਤਮਾ ਦਾ ਇੰਨੀ ਸੋਹਣੀ ਜ਼ਿੰਦਗੀ ਦਾ ਮੌਕਾ ਦੇਣ ਲਈ। ਇਸ ਪੋਸਟ 'ਤੇ ਪੰਜਾਬੀ ਕਲਾਕਾਰ ਅਤੇ ਪ੍ਰਸ਼ੰਸਕਾਂ ਨੇ ਵੀ ਕੁਮੈਂਟਸ ਕਰਕੇ ਸ਼ਿਵਜੋਤ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।

ਜੇ ਗੱਲ ਕਰੀਏ ਸ਼ਿਵਜੋਤ ਦੇ ਵਰਕ ਫਰੰਟ ਦੀ ਤਾਂ ਉਹ 'ਪਲਾਜ਼ੋ', 'ਪਲਾਜ਼ੋ 2', 'ਆਈ ਕੈਂਡੀ', 'ਦਿਲਬਰੀਆਂ', 'ਰਿਸਕ', 'ਮੋਟੀ ਮੋਟੀ ਅੱਖ', 'ਵਾਲੀਆਂ' ਵਰਗੇ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਹਨ।

Radio Mirchi