ਸ਼ਿਵਾਜੀ ਮਹਾਰਾਜ ਦੇ ਅਸੂਲਾਂ ’ਤੇ ਪਹਿਰਾ ਦੇਣ ਲਈ ਪਾਬੰਦ: ਮੋਦੀ

ਸ਼ਿਵਾਜੀ ਮਹਾਰਾਜ ਦੇ ਅਸੂਲਾਂ ’ਤੇ ਪਹਿਰਾ ਦੇਣ ਲਈ ਪਾਬੰਦ: ਮੋਦੀ

ਸਤਾਰਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਰਾਸ਼ਟਰਵਾਦ ਤੇ ਕੌਮੀ ਸੁਰੱਖਿਆ ਦੇ ਸਿਧਾਂਤਾਂ ਉੱਤੇ ਪਹਿਰਾ ਦੇਣ ਲਈ ਪਾਬੰਦ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭਾਰਤ ’ਤੇ ਮਾੜੀ ਨਿਗ੍ਹਾ ਰੱਖਣ ਵਾਲਿਆਂ ਨੂੰ ਕਰਾਰਾ ਜਵਾਬ ਦੇਣ ਦੀ ਸਮਰੱਥਾ ਰੱਖਦੀ ਹੈ। ਸ੍ਰੀ ਮੋਦੀ ਇਥੇ ਸਤਾਰਾ ਸੰਸਦੀ ਸੀਟ ਦੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਉਦਯਨਰਾਜੇ ਭੌਸਲੇ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ, ਸ਼ਿਵਾਜੀ ਮਹਾਰਾਜ ਵਾਂਗ ਸੁਰੱਖਿਆ ਬਲਾਂ ਨੂੰ ਵਧੇਰੇ ਤਾਕਤਵਾਰ ਬਣਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ‘ਪਿਛਲੇ ਪੰਜ ਸਾਲਾਂ ਵਿੱਚ ਕੇਂਦਰ ਤੇ ਰਾਜ ਸਰਕਾਰ ਸ਼ਿਵਾਜੀ ਮਹਾਰਾਜ ਦੀਆਂ ਕਦਰਾਂ-ਕੀਮਤਾਂ ਨਾਲ ਜੁੜੀ ਰਹੀ ਹੈ। ਰਾਸ਼ਟਰਵਾਦ ਤੇ ਕੌਮੀ ਸੁਰੱਖਿਆ ਸਾਡੀਆਂ ਸਿਖਰਲੀਆਂ ਤਰਜੀਹਾਂ ਰਹੀਆਂ ਹਨ। ਜਿਹੜੇ ਲੋਕ ਦੇਸ਼ ਪ੍ਰਤੀ ਮਨ ਵਿੱਚ ਖੋਟ ਰੱਖਦੇ ਹਨ, ਉਨ੍ਹਾਂ ਨੂੰ ਕਰਾਰਾ ਜਵਾਬ ਮਿਲੇਗਾ।’ ਉਨ੍ਹਾਂ ਕਿਹਾ, ‘ਅਸੀਂ ਕੌਮੀ ਇਕਜੁਟਤਾ ਲਈ ਫੈਸਲਾ ਲਏ, ਜਿਨ੍ਹਾਂ ਨੂੰ ਲੈਣ ਦਾ ਪਿਛਲੀਆਂ ਸਰਕਾਰਾਂ ਹੀਆ ਨਹੀਂ ਕਰ ਸਕੀਆਂ।’ ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸ਼ਿਵਾਜੀ ਮਹਾਰਾਜ ਦਾ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦਾ ਸੁਪਨਾ ਪੂਰਾ ਕਰਨ ਲਈ ਵਚਨਬੱਧ ਹੈ। ਸ੍ਰੀ ਮੋਦੀ ਨੇ ਕਾਂਗਰਸ-ਐੱਨਸੀਪੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਕੌਮੀ ਸੁਰੱਖਿਆ ਤੇ ਇਕਜੁੱਟਤਾ ਦੇ ਹਿੱਤ ਵਿੱਚ ਲਏ ਫੈਸਲਿਆਂ ਦਾ ਵਿਰੋਧ ਕਰ ਰਹੀਆਂ ਹਨ। -

Radio Mirchi