ਸਾਰਾ ਨੇ ਖ਼ਾਸ ਅੰਦਾਜ਼ ’ਚ ਮਾਂ ਅਮ੍ਰਿਤਾ ਨੂੰ ਕੀਤੀ ਬਰਥਡੇ ਵਿਸ਼, ਤਸਵੀਰਾਂ ਸਾਂਝੀਆਂ ਕਰਕੇ ਆਖੀ ਇਹ ਗੱਲ

ਸਾਰਾ ਨੇ ਖ਼ਾਸ ਅੰਦਾਜ਼ ’ਚ ਮਾਂ ਅਮ੍ਰਿਤਾ ਨੂੰ ਕੀਤੀ ਬਰਥਡੇ ਵਿਸ਼, ਤਸਵੀਰਾਂ ਸਾਂਝੀਆਂ ਕਰਕੇ ਆਖੀ ਇਹ ਗੱਲ

ਮੁੰਬਈ: ਅਦਾਕਾਰਾ ਅਮ੍ਰਿਤਾ ਸਿੰਘ ਅੱਜ ਆਪਣਾ 63ਵਾਂ ਜਨਮਦਿਨ ਮਨ੍ਹਾ ਰਹੀ ਹੈ। ਅਦਾਕਾਰਾ ਨੂੰ ਸੋਸ਼ਲ ਮੀਡੀਆ ’ਤੇ ਢੇਰ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ। ਅਮ੍ਰਿਤਾ ਨੂੰ ਉਨ੍ਹਾਂ ਦੀ ਧੀ ਸਾਰਾ ਅਲੀ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸ਼ੇਅਰ ਕਰਕੇ ਖ਼ਾਸ ਅੰਦਾਜ਼ ’ਚ ਜਨਮਦਿਨ ਦੀ ਵਧਾਈ ਦਿੱਤੀ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। 

PunjabKesari
ਤਸਵੀਰਾਂ ’ਚ ਸਾਰਾ ਅਲੀ ਖ਼ਾਨ ਮਾਂ ਅਮ੍ਰਿਤਾ ਅਤੇ ਭਰਾ ਇਬਰਾਹਿਮ ਨਾਲ ਨਜ਼ਰ ਆ ਰਹੀ ਹੈ। ਅਮ੍ਰਿਤਾ ਅਤੇ ਸਾਰਾ ਬਲਿਊ ਆਊਟਫਿਟ ’ਚ ਦਿਖਾਈ ਦੇ ਰਹੀਆਂ ਹਨ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ’ਚ ਦੋਵਾਂ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਦੋਵੇਂ ਕਾਫ਼ੀ ਖ਼ੂਬਸੂਰਤ ਦਿਖਾਈ ਦੇ ਰਹੀਆਂ ਹਨ। ਉੱਧਰ ਇਬਰਾਹਿਮ ਵੀ ਬਲਿਊ ਸ਼ਰਟ ’ਚ ਖ਼ੂਬਸੂਰਤ ਨਜ਼ਰ ਆ ਰਹੇ ਹਨ। ਸਾਰਿਆਂ ’ਚ ਜ਼ਬਰਦਸਤ ਬਾਂਡਿੰਗ ਦਿਖਾਈ ਦੇ ਰਹੀ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਸਾਰਾ ਨੇ ਲਿਖਿਆ-ਮੇਰੀ ਪੂਰੀ ਦੁਨੀਆ ਨੂੰ ਜਨਮਦਿਨ ਦੀਆਂ ਵਧਾਈਆਂ। ਮੇਰੀ ਤਾਕਤ ਅਤੇ ਸ਼ੀਸ਼ਾ ਹੋਣ ਲਈ #likemotherlikedaughter #twinning #winning #soulsisters#bosslady #beautiful #maa #travelbuddy #blessed???? ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਸੰਦ ਕਰ ਰਹੇ ਹਨ।  

PunjabKesari
ਦੱਸ ਦੇਈਏ ਕਿ ਅਮ੍ਰਿਤਾ ਅਤੇ ਸਾਰਾ ਦੀ ਕਮਿਸਟਰੀ ਸ਼ਾਨਦਾਰ ਹੈ। ਸੈਫ ਅਲੀ ਖ਼ਾਨ ਨੇ ਪਹਿਲਾਂ ਅਮ੍ਰਿਤਾ ਨਾਲ ਵਿਆਹ ਕੀਤਾ ਸੀ। ਇਸ ਵਿਆਹ ’ਚ ਉਨ੍ਹਾਂ ਦੇ ਦੋ ਬੱਚੇ ਸਾਰਾ ਅਤੇ ਇਬਰਾਹਿਮ ਹਨ। ਸੈਫ ਅਤੇ ਅਮ੍ਰਿਤਾ ਦਾ ਰਿਸ਼ਤਾ ਜ਼ਿਆਦਾ ਨਹੀਂ ਚੱਲ ਪਾਇਆ ਅਤੇ ਦੋਵੇਂ ਵੱਖ ਹੋ ਗਏ।

PunjabKesari

ਹੁਣ ਸੈਫ ਕਰੀਨਾ ਦੇ ਨਾਲ ਆਪਣੀ ਜ਼ਿੰਦਗੀ ਬਿਤਾ ਰਹੇ ਹਨ ਅਤੇ ਅਮ੍ਰਿਤਾ ਕੰਮ ਅਤੇ ਬੱਚਿਆਂ ਦੇ ਨਾਲ ਜ਼ਿੰਦਗੀ ਬਿਤਾ ਰਹੀ ਹੈ। ਅੰਮ੍ਰਿਤਾ ਨੇ ਆਪਣੇ ਕੈਰੀਅਰ ’ਚ ‘ਬੇਤਾਬ’, ‘ਮਰਦ’, ‘2 ਸਟੇਟ’, ‘ਚਮੇਲੀ ਕੀ ਸ਼ਾਦੀ, ‘ਬਦਲਾ’, ‘ਨਾਮ’, ‘ਚਰਣੋਂ ਕੀ ਸੌਂਗਧ’, ਵਾਰਿਸ’, ‘ਖੁਦਗਰਜ਼’, ‘ਬਟਵਾਰਾ’ ਵਰਗੀਆਂ ਫ਼ਿਲਮਾਂ ’ਚ ਕੰਮ ਕੀਤਾ ਹੈ। ਉੱਧਰ ਸਾਰਾ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਬਹੁਤ ਜਲਦ ਫ਼ਿਲਮ ‘ਅਤਰੰਗੀ ਰੇ’ ’ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ’ਚ ਅਦਾਕਾਰ ਅਕਸ਼ੈ ਕੁਮਾਰ ਅਤੇ ਧਨੁਸ਼ ਦੇ ਨਾਲ ਨਜ਼ਰ ਆਵੇਗੀ। 

Radio Mirchi