ਸਾਰੇ ਚੌਕਸ ਰਹੋ, ਕਰੋਨਾ ਖ਼ਿਲਾਫ਼ ਲੜਾਈ ਮੁੱਕੀ ਨਹੀਂ: ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਾਰਿਆਂ ਨੂੰ ਚੌਕਸ ਰਹਿਣ ਦੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕਰੋਨਾਵਾਇਰਸ ਖ਼ਿਲਾਫ਼ ਲੜਾਈ ਹਾਲੇ ਮੁੱਕੀ ਨਹੀਂ। ਮੁੱਖ ਮੰਤਰੀ ਨੇ ਟਵੀਟ ਵਿੱਚ ਦੱਸਿਆ,“3 ਜੂਨ ਤੱਕ ਪੰਜਾਬ ਵਿੱਚ ਕੁੱਲ 300 ਐਕਟਿਵ ਮਰੀਜ਼ ਹਨ। ਕੱਲ੍ਹ 34 ਪਾਜ਼ੇਟਿਵ ਮਰੀਜ਼ ਆਏ ਤੇ 12 ਠੀਕ ਹੋਏ। ਸਾਡੀ ਲੜਾਈ ਹਾਲੇ ਮੁੱਕੀ ਨਹੀਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਪੂਰੀ ਸਾਵਧਾਨੀ ਵਰਤ ਕੇ ਮਿਸ਼ਨ ਫਤਿਹ ਵਿੱਚ ਸ਼ਾਮਲ ਹੋਵੋ।"