ਸਿਕੱਮ ਦੇ ਨਾਕੂ ਲਾ ਸੈਕਟਰ ’ਚ ਭਾਰਤੀ ਤੇ ਚੀਨੀ ਫੌਜੀ ਭਿੜੇ: 11 ਜ਼ਖ਼ਮੀਆਂ ’ਚੋਂ 4 ਭਾਰਤੀ
ਭਾਰਤ ਅਤੇ ਚੀਨ ਦੀਆਂ ਹਥਿਆਰਬੰਦ ਫੌਜਾਂ ਦੇ ਜਵਾਨ ਉੱਤਰੀ ਸਿੱਕਮ ਵਿਚ ਸਰਹੱਦ ’ਤੇ ਆਪਸ ਭਿੜ ਗਏ, ਜਿਸ ਕਾਰਨ ਘੱਟੋ-ਘੱਟ 11 ਫੌਜੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ, ਜਿਨ੍ਹਾਂ ਵਿਚ ਚਾਰ ਭਾਰਤੀ ਹਨ।
ਫੌਜ ਦੇ ਅਧਿਕਾਰੀਆਂ ਨੇ ਐਤਵਾਰ ਸਵੇਰੇ ਸਿੱਕਮ ਵਿੱਚ ਵਾਪਰੀ ਘਟਨਾ ਦੀ ਪੁਸ਼ਟੀ ਕੀਤੀ। ਘੱਟੋ ਘੱਟ ਚਾਰ ਭਾਰਤੀ ਅਤੇ ਸੱਤ ਚੀਨੀ ਸੈਨਿਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਘਟਨਾ ਸ਼ਨਿਚਰਵਾਰ ਨੂੰ ‘ਨਕੂ ਲਾ ਸੈਕਟਰ’ ਮੁਗੁਥਾਂਗ ਤੋਂ ਅੱਗੇ ਹੈ, ਨੇੜੇ ਦੀ ਹੈ। ਇਹ ਸਥਾਨ ਸਮੁੰਦਰ ਤਲ ਤੋਂ 16,000 ਫੁੱਟ ਤੋਂ ਜ਼ਿਆਦਾ ਦੀ ਉਚਾਈ ’ਤੇ ਹੈ।