ਸਿਧਾਰਥ ਪਿਠਾਨੀ ਨੇ ਰਿਆ ਚੱਕਰਵਰਤੀ ਦੀ ਖੋਲ੍ਹੀ ਪੋਲ, ਕਿਹਾ- 8 Hard Drives ਕੀਤੇ ਸਨ ਨਸ਼ਟ
ਨਵੀਂ ਦਿੱਲੀ : ਤਾਜ਼ਾ ਰਿਪੋਰਟ ਮੁਤਾਬਕ ਸੁਸ਼ਾਂਤ ਸਿੰਘ ਰਾਜਪੂਤ ਦੇ ਫਲੈਟਮੇਟ ਸਿਧਾਰਥ ਪਿਠਾਨੀ ਨੇ ਸੀ. ਬੀ. ਆਈ ਨੂੰ ਦੱਸਿਆ ਹੈ ਕਿ 8 ਜੂਨ ਨੂੰ ਰਿਆ ਚੱਕਰਵਤੀ ਨੇ ਸੁਸ਼ਾਂਤ ਸਿੰਘ ਦਾ ਘਰ ਛੱਡਣ ਤੋਂ ਪਹਿਲਾਂ ਕੁੱਲ 8 ਹਾਰਡ ਡ੍ਰਾਈਵ ਨਸ਼ਟ ਕੀਤੇ ਸੀ। ਸੁਪਰੀਮ ਕੋਰਟ ਦੁਆਰਾ ਮਰਹੂਮ ਅਦਾਕਾਰ ਦੇ ਪਰਿਵਾਰ ਦੇ ਪੱਖ 'ਚ ਫ਼ੈਸਲਾ ਦੇਣ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਹਰ ਦਿਨ ਨਵੇਂ ਖ਼ੁਲਾਸੇ ਕਰ ਰਹੀ ਹੈ। ਸੀ. ਬੀ. ਆਈ ਨੇ ਮੁੰਬਈ ਪੁਲਸ ਤੋਂ ਮਾਮਲਾ ਲੈਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਜਾਂਚ ਲਈ ਬੁਲਾਇਆ ਹੈ। ਮੁੱਖ ਗਵਾਹਾਂ 'ਚੋਂ ਇਕ ਸੁਸ਼ਾਂਤ ਸਿੰਘ ਰਾਜਪੂਤ ਦੇ ਫਲੇਟਮੈਟ ਸਿਧਾਰਥ ਪਿਠਾਨੀ ਨੂੰ ਸੀ. ਬੀ. ਆਈ ਲਗਾਤਾਰ ਛੇਵੇਂ ਦਿਨ ਗ੍ਰਿਲ ਕਰ ਰਹੀ ਹੈ।
ਸਿਧਾਰਥ ਪਿਠਾਨੀ ਉਹੀ ਹੈ ਜੋ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ 'ਚ ਮੌਜੂਦ ਸੀ ਜਦੋਂ ਸੁਸ਼ਾਂਤ ਕਥਿਤ ਤੌਰ 'ਤੇ ਮ੍ਰਿਤਕ ਪਾਏ ਗਏ ਸਨ। ਕੁੱਲ 8 ਹਾਰਡ ਡ੍ਰਾਈਵ ਨਸ਼ਟ ਕਰਨ ਵਾਲੀ ਗੱਲ ਹੈਰਾਨ ਕਰਨ ਵਾਲੀ ਹੈ। ਹਾਰਡ ਡ੍ਰਾਈਵ ਨੂੰ ਕਿਉਂ ਨਸ਼ਟ ਕੀਤਾ ਗਿਆ ਇਸ ਦਾ ਖ਼ੁਲਾਸਾ ਹਾਲੇ ਨਹੀਂ ਹੋਇਆ। ਸਿਧਾਰਥ ਪਿਠਾਨੀ ਨੇ ਸੀ. ਬੀ. ਆਈ ਨੂੰ ਇਹ ਵੀ ਦੱਸਿਆ ਕਿ ਸੁਸ਼ਾਂਤ ਸਿੰਘ ਤੇ ਰਿਆ ਦਾ 8 ਜੂਨ ਨੂੰ ਝਗੜਾ ਹੋਇਆ ਸੀ। ਸੀ. ਬੀ. ਆਈ ਅਧਿਕਾਰੀਆਂ ਦੀ ਟੀਮ ਬਾਂਦਰਾ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਵੀ ਡਮੀ ਪ੍ਰੀਖਣ ਕਰਨ ਵੀ ਗਈ ਸੀ।
ਕੁਕ ਨੀਰਜ ਤੇ ਹਾਊਸ ਸਟਾਫ ਦੀਪੇਸ਼ ਸਾਵੰਤ ਵੀ ਨਾਲ ਸੀ। ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਵੀ ਸੁਸ਼ਾਂਤ ਦੇ ਮਾਮਲੇ 'ਚ ਰਿਆ ਚੱਕਰਵਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।