ਸਿੱਧੂ ਮੂਸੇ ਵਾਲਾ ਨੇ ਲਾਈਵ ਹੋ ਕੇ ਹੇਟਰਸ ਨੂੰ ਦਿੱਤਾ ਠੋਕਵਾਂ ਜਵਾਬ

ਸਿੱਧੂ ਮੂਸੇ ਵਾਲਾ ਨੇ ਲਾਈਵ ਹੋ ਕੇ ਹੇਟਰਸ ਨੂੰ ਦਿੱਤਾ ਠੋਕਵਾਂ ਜਵਾਬ

ਜਲੰਧਰ - ਮੌਜੂਦਾ ਸਮੇਂ 'ਚ ਚਰਚਾ ਵਿਚ ਆਏ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨਾਲ ਆਏ ਦਿਨੀਂ ਕੋਈ ਨਾ ਕੋਈ ਨਵਾਂ ਵਿਵਾਦ ਜੁੜ ਜਾਂਦਾ ਹੈ।ਹਾਲ ਹੀ ਸਿੱਧੂ ਮੂਸੇ ਵਾਲਾ ਨੇ ਲਾਈਵ ਹੋ ਕੇ ਇਕ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ । ਸਿੱਧੂ ਨੇ ਲਾਈਵ ਦੌਰਾਨ ਮਸ਼ਹੂਰ ਪੰਜਾਬੀ ਕਲਾਕਾਰ 'ਤੇ ਵੀ ਤੰਜ ਕੱਸਿਆ ਹੈ। ਲਾਈਵ 'ਚ ਸਿੱਧੂ ਨੇ ਹੇਟਰਸ ਨੂੰ ਵੀ ਕਰਾਰਾ ਜਵਾਬ ਦਿੱਤਾ ਹੈ ।
ਸਿੱਧੂ ਮੂਸੇ ਵਾਲਾ ਨੇ ਇਹ ਵੀ ਕਿਹਾ ਹੈ ਕਿ ਹਰੇਕ ਕਲਾਕਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਹੇਟਰਸ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਕਿਹਾ ਕਿ ਮੇਰੇ ਪਿੰਡ ਆ ਜਾਓ ਤੁਹਾਡੇ ਸਾਰੇ ਭਰਮ-ਭੁੱਲੇਖੇ ਕੱਢ ਦਵਾਂਗਾ ।ਹਾਲਾਂਕਿ ਪੂਰੇ ਲਾਈਵ 'ਚ ਸਿੱਧੂ ਮੂਸੇ ਵਾਲਾ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਇਹ ਗੱਲ ਕਿਸ ਗਾਇਕ ਨੂੰ ਕਹਿ ਰਿਹੇ ਹਨ ਪਰ ਸਿੱਧੂ ਦੇ ਫੈਨਜ਼ ਕਿਸੀ ਵੱਡੇ ਗਾਇਕ ਵੱਲ ਜ਼ਰੂਰ ਇਸ਼ਾਰਾ ਕਰ ਰਹੇ ਹਨ। 
ਸਿੱਧੂ ਨੇ ਹੇਟਰਸ ਨੂੰ ਬੋਲਦਿਆਂ ਕਈ ਵਾਰ ਮਾੜੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਹੈ।ਸਿੱਧੂ ਦੇ ਇਸ ਲਾਈਵ ਦਾ ਕੀ ਅਸਰ ਹੁੰਦਾ ਹੈ ਇਹ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ।

Radio Mirchi