ਸੀਨੀਅਰ ਕਾਂਗਰਸੀ ਆਗੂ ਹੰਸ ਰਾਜ ਭਾਰਦਵਾਜ ਦਾ ਦੇਹਾਂਤ
ਸਾਬਕਾ ਕੇਂਦਰੀ ਕਾਨੂੰਨ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਹੰਸ ਰਾਜ ਭਾਰਦਵਾਜ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 83 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਾਰਦਵਾਜ ਨੇ ਮੈਕਸ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਉਹ ਗੁਰਦਿਆਂ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦਾ ਸਸਕਾਰ ਸੋਮਵਾਰ ਸ਼ਾਮੀਂ ਇੱਥੇ ਨਿਗਮਬੋਧ ਘਾਟ ਵਿੱਚ ਕੀਤਾ ਜਾਵੇਗਾ।