ਸੁਸ਼ਾਂਤ ਕੇਸ: ਰਿਆ ਚੱਕਰਵਰਤੀ ਨੂੰ ED ਦਾ ਸੰਮਨ, ਸ਼ੁੱਕਰਵਾਰ ਨੂੰ ਹੋਣਾ ਹੋਵੇਗਾ ਪੇਸ਼
ਨਵੀਂ ਦਿੱਲੀ - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਆਤਮ ਹੱਤਿਆ ਮਾਮਲੇ 'ਚ ਅਦਾਕਾਰਾ ਰਿਆ ਚੱਕਰਵਰਤੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੁਸ਼ਾਂਤ ਦੀ ਗਰਲਫ੍ਰੈਂਡ ਰਿਆ ਚੱਕਰਵਰਤੀ ਨੂੰ ਸੰਮਨ ਭੇਜਿਆ ਹੈ। ਰਿਆ ਚੱਕਰਵਰਤੀ ਨੂੰ ਸ਼ੁੱਕਰਵਾਰ ਨੂੰ ਈ.ਡੀ. ਸਾਹਮਣੇ ਪੇਸ਼ ਹੋਣਾ ਹੋਵੇਗਾ।
ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਸੁਸਾਇਡ ਮਾਮਲੇ 'ਚ ਰਿਆ ਚੱਕਰਵਰਤੀ 'ਤੇ ਕਈ ਗੰਭੀਰ ਦੋਸ਼ ਲੱਗੇ ਹਨ। ਸੁਸ਼ਾਂਤ ਦੇ ਪਿਤਾ ਵੱਲੋਂ ਬਿਹਾਰ ਪੁਲਸ ਨੂੰ ਦਿੱਤੀ ਗਈ FIR 'ਚ ਉਨ੍ਹਾਂ ਨੇ ਰਿਆ 'ਤੇ ਦੋਸ਼ ਲਗਾਏ ਸਨ ਕਿ ਰਿਆ ਦੀ ਨਜ਼ਰ ਸੁਸ਼ਾਂਤ ਦੇ ਪੈਸੇ 'ਤੇ ਸੀ ਅਤੇ ਉਸ ਦੇ ਅਕਾਊਂਟ ਤੋਂ ਕਰੋੜਾਂ ਦਾ ਹੇਰ-ਫੇਰ ਕੀਤਾ ਗਿਆ ਸੀ।
ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਰਿਲੇਸ਼ਨਸ਼ਿਪ 'ਚ ਰਹੀ ਰਿਆ ਚੱਕਰਵਰਤੀ 'ਤੇ ਹੋਰ ਵੀ ਕਈ ਗੰਭੀਰ ਦੋਸ਼ ਲੱਗੇ ਹਨ। ਸੁਸ਼ਾਂਤ ਦੇ ਪਿਤਾ ਵੱਲੋਂ FIR ਦਰਜ ਕਰਾਉਣ ਤੋਂ ਬਾਅਦ ਹੁਣ ਤੱਕ ਮਾਮਲੇ ਦੀ ਜਾਂਚ ਬਿਹਾਰ ਪੁਲਸ ਕਰ ਰਹੀ ਸੀ। ਹਾਲਾਂਕਿ ਹੁਣ ਇਹ ਕੇਸ CBI ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ। ਅਜਿਹੇ 'ਚ ਹੁਣ ਬਿਹਾਰ ਪੁਲਸ ਇਨ੍ਹਾਂ ਤਸਵੀਰਾਂ ਤੋਂ ਪੂਰੀ ਤਰ੍ਹਾਂ ਬਾਹਰ ਹੋ ਚੁੱਕੀ ਹੈ। ਰਿਆ ਚੱਕਰਵਰਤੀ ਨੇ ਬਿਹਾਰ ਪੁਲਸ ਨੂੰ ਮਾਮਲੇ ਦੀ ਜਾਂਚ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਮੁੰਬਈ ਪੁਲਸ ਨੂੰ ਹੀ ਇਸ ਮਾਮਲੇ ਦੀ ਜਾਂਚ ਕਰਣੀ ਚਾਹੀਦੀ ਹੈ।
ਹਾਲਾਂਕਿ ਜਾਂਚ ਸੀ.ਬੀ.ਆਈ. ਦੇ ਹੱਥ 'ਚ ਜਾਣ ਤੋਂ ਬਾਅਦ ਰਿਆ ਦੇ ਵਕੀਲ ਨੇ ਇਸ ਦਾ ਸਮਰਥਨ ਕੀਤਾ ਹੈ। ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਅਦਾਕਾਰਾ ਰਿਆ ਚੱਕਰਵਰਤੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋ ਰਹੀ ਹੈ। ਇਸ ਸੁਣਵਾਈ ਦੌਰਾਨ ਸਾਲਿਸਿਟਰ ਜਨਰਲ ਤੁਸ਼ਾਰ ਮੇਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਸੀ.ਬੀ.ਆਈ. ਜਾਂਚ ਦੀ ਬਿਹਾਰ ਸਰਕਾਰ ਦੀ ਸਿਫਾਰਿਸ਼ ਨੂੰ ਕੇਂਦਰ ਸਰਕਾਰ ਨੇ ਸਵੀਕਾਰ ਕਰ ਲਿਆ ਹੈ।