ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰ ਭਾਵੁਕ ਹੋਏ ਫ਼ਿਲਮਮੇਕਰ ਸ਼ੇਖਰ ਕਪੂਰ
ਮੁੰਬਈ: ‘ਕੋਈ ਪੋ ਛੇ’ ਫੇਮ ਅਦਾਕਾਰਾ ਸੁਸ਼ਾਤ ਸਿੰਘ ਰਾਜਪੂਤ ਦਾ ਪਿਛਲੇ ਸਾਲ 14 ਜੂਨ ਨੂੰ ਦਿਹਾਂਤ ਹੋ ਗਿਆ ਸੀ। ਅੱਜ ਵੀ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਦੀਆਂ ਯਾਦਾਂ ’ਚੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ ਅਤੇ ਕਿਸੇ ਨਾ ਕਿਸੇ ਮੌਕੇ ’ਤੇ ਉਨ੍ਹਾਂ ਨੂੰ ਯਾਦ ਕਰਦੇ ਹਨ। ਉੱਧਰ ਮਸ਼ਹੂਰ ਫ਼ਿਲਮਮੇਕਰ ਸ਼ੇਖਰ ਕਪੂਰ ਦੀ ਵੀ ਸੁਸ਼ਾਂਤ ਦੇ ਨਾਲ ਚੰਗੀ ਬਾਂਡਿੰਗ ਸੀ। ਬੀਤੇ ਮੰਗਲਵਾਰ ਇਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੇ ਟਵੀਟ ਰਾਹੀਂ ਸਵ. ਅਦਾਕਾਰ ਨੂੰ ਯਾਦ ਕੀਤਾ।
ਸ਼ੇਖਰ ਨੇ ਆਪਣੇ ਟਵੀਟ ’ਚ ਲਿਖਿਆ ਕਿ ‘ਮੈਨੂੰ ਅਫਸੋਸ ਹੈ ਕਿ ਮੈਂ ਸੁਸ਼ਾਂਤ ਦੇ ਨਾਲ ਫਿਲਾਸਫੀ ਅਤੇ ਫਿਜ਼ੀਕਸ ’ਤੇ ਗੱਲ ਨਹੀਂ ਕਰ ਪਾਇਆ। ਉਨ੍ਹਾਂ ਦਾ ਦਿਮਾਗ ਅਦਭੁੱਤ ਗਿਆਨ ਦੇ ਨਾਲ ਵਿਸ਼ਵਾਸ ਤੋਂ ਪਰੇ ਤੋਂ ਚੁਸਤ ਸੀ।
ਸ਼ੇਖਰ ਕਪੂਰ ਦਾ ਇਹ ਟਵੀਟ ਹੁਣ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਇਸ ’ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਮੁੰਬਈ ਦੇ ਬ੍ਰਾਂਦਰਾ ਸਥਿਤ ਅਪਾਰਟਮੈਂਟ ’ਚ ਮਿ੍ਰਤਕ ਪਾਏ ਗਏ ਸਨ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਇੰਡਸਟਰੀ ’ਚ ਹੜਕੰਪ ਜਿਹਾ ਮਚ ਗਿਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਤੋਂ ਕਈ ਵੱਡੇ ਸੱਚ ਨਿਕਲ ਕੇ ਸਾਹਮਣੇ ਆਏ।