ਸੇਬੀ ਨੇ ਐੱਨ. ਐੱਸ. ਈ. ਨੂੰ ਈ-KYC ਆਧਾਰ ਤਸਦੀਕ ਦੀ ਮਨਜ਼ੂਰੀ ਦਿੱਤੀ

ਸੇਬੀ ਨੇ ਐੱਨ. ਐੱਸ. ਈ. ਨੂੰ ਈ-KYC ਆਧਾਰ ਤਸਦੀਕ ਦੀ ਮਨਜ਼ੂਰੀ ਦਿੱਤੀ

ਨਵੀਂ ਦਿੱਲੀ— ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਨੇ ਮੰਗਲਵਾਰ ਨੂੰ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੂੰ ਉਨ੍ਹਾਂ ਇਕਾਈਆਂ ਦੀ ਸੂਚੀ ਵਿਚ ਸ਼ਾਮਲ ਕੀਤਾ, ਜੋ ਈ-ਕੇ. ਵਾਈ. ਸੀ. ਆਧਾਰ ਪ੍ਰਮਾਣਿਕਤਾ ਕਰ ਸਕਦੀਆਂ ਹਨ।
ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਮਈ ਵਿਚ ਅੱਠ ਇਕਾਈਆਂ ਦੀ ਸੂਚੀ ਜਾਰੀ ਕੀਤੀ ਸੀ, ਜਿਨ੍ਹਾਂ ਨੂੰ ਈ-ਕੇ. ਵਾਈ. ਸੀ. ਆਧਾਰ ਪ੍ਰਮਾਣਿਕਤਾ ਦੀ ਆਗਿਆ ਦਿੱਤੀ ਗਈ ਸੀ। ਇਨ੍ਹਾਂ ਵਿਚ ਸੈਂਟਰਲ ਡਿਪਾਜ਼ਟਰੀ ਸਰਵਿਸਿਜ਼ (ਇੰਡੀਆ) ਲਿਮਟਿਡ (ਸੀ. ਡੀ. ਐੱਸ. ਐੱਲ.), ਨੈਸ਼ਨਲ ਸਕਓਰਿਟੀਜ਼ ਡਿਪਾਜ਼ਟਰੀ ਲਿਮਟਿਡ (ਐੱਨ. ਐੱਸ. ਡੀ. ਐੱਲ.), ਬੰਬਈ ਸਟਾਕ ਐਕਸਚੇਜ਼ (ਬੀ. ਐੱਸ. ਈ.), ਸੀ. ਡੀ. ਐੱਸ. ਐੱਲ. ਵੈਂਚਰ, ਐੱਨ. ਐੱਸ. ਡੀ. ਐੱਲ. ਡਾਟਾਬੇਸ ਮੈਨੇਜਮੈਂਟ, ਐੱਨ. ਐਸ. ਈ. ਡੇਟਾ ਅਤੇ ਵਿਸ਼ਲੇਸ਼ਣ, ਸੀ. ਏ. ਐੱਮ. ਐੱਸ. ਇਨਵੈਸਟਰ ਸਰਵਿਸਿਜ਼ ਅਤੇ ਕੰਪਿਊਟਰ ਏਜ ਮੈਨੇਜਮੈਂਟ ਸਰਵਿਸਿਜ਼ ਸ਼ਾਮਲ ਹਨ।
ਸੇਬੀ ਦੇ ਇਕ ਸਰਕੂਲਰ ਨੇ ਮੰਗਲਵਾਰ ਨੂੰ ਕਿਹਾ ਕਿ“ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ (ਐੱਨ. ਐੱਸ. ਈ.) ਯੂ. ਆਈ. ਡੀ. ਏ. ਆਈ. ਦੀ ਆਧਾਰ ਤਸੀਦਕ ਸੇਵਾਵਾਂ ਨੂੰ ਸ਼ੁਰੂ ਕਰ ਸਕੇਗਾ। ਹਾਲਾਂਕਿ, ਐੱਨ. ਐੱਸ. ਈ. ਨੂੰ ਇਸ ਸਬੰਧ ਵਿਚ ਜੋ ਵੀ ਸ਼ਰਤਾਂ ਹਨ ਉਨ੍ਹਾਂ ਨੂੰ ਪੂਰਾ ਕਰਨਾ ਹੋਵੇਗਾ। ਤਸਦੀਕ ਸੇਵਾਵਾਂ ਪ੍ਰਦਾਨ ਕਰਨ ਲਈ, ਸਬੰਧਤ ਉੱਦਮ ਨੂੰ ਵਿਲੱਖਣ ਪਛਾਣ ਅਥਾਰਟੀ ਆਫ ਇੰਡੀਆ (ਯੂ. ਆਈ. ਡੀ. ਏ. ਆਈ.) ਨਾਲ ਕੇ. ਵਾਈ. ਸੀ. ਉਪਭੋਗਤਾ ਏਜੰਸੀ ਦੇ ਤੌਰ 'ਤੇ ਰਜਿਸਟਰ ਕਰਨਾ ਪਏਗਾ। ਉਸ ਨੂੰ ਆਪਣੇ ਗਾਹਕਾਂ ਦੇ ਕੇ. ਵਾਈ. ਸੀ. ਮਾਮਲੇ ਵਿਚ ਸੇਬੀ ਨਾਲ ਰਜਿਸਟਰਡ ਵਿਚੋਲੇ ਅਤੇ ਮਿਊਚੁਅਲ ਫੰਡ ਵਿਤਰਕਾਂ ਨੂੰ ਆਧਾਰ ਪ੍ਰਮਾਣਿਕਤਾ ਦੀ ਸਹੂਲਤ ਪ੍ਰਦਾਨ ਕਰਨੀ ਹੋਵੇਗੀ। ਇਸ ਤੋਂ ਇਲਾਵਾ ਸੇਬੀ ਨਾਲ ਰਜਿਸਟਰਡ ਜੋ ਵੀ ਵਿਚੋਲੇ ਕਾਰੋਬਾਰੀ ਅਤੇ ਮਿਊਚੁਅਲ ਫੰਡ ਵਿਤਰਕ ਹਨ ਉਨ੍ਹਾਂ ਨੂੰ ਕੇ. ਵਾਈ. ਸੀ. ਉਪਯੋਗਕਰਤਾ ਏਜੰਸੀ ਜ਼ਰੀਏ ਆਧਾਰ ਤਸਦੀਕ ਸੇਵਾਵਾਂ ਨੂੰ ਉਪਲਬਧ ਕਰਾਉਣ ਲਈ ਏਜੰਸੀ ਨਾਲ ਸਮਝੌਤਾ ਕਰਨਾ ਹੋਵੇਗਾ ਅਤੇ ਖੁਦ ਨੂੰ ਯੂ. ਆਈ. ਡੀ. ਏ. ਆਈ. ਕੋਲ ਉਪ ਏਜੰਸੀ ਦੇ ਤੌਰ 'ਤੇ ਰਜਿਸਟਰ ਕਰਨਾ ਹੋਵੇਗਾ।

Radio Mirchi