ਸੋਨਾ-ਚਾਂਦੀ ਦੀਆਂ ਕੀਮਤਾਂ ਚ ਇਕ ਵਾਰ ਫਿਰ ਆਈ ਗਿਰਾਵਟ, ਜਾਣੋ ਨਵੇਂ ਭਾਅ

ਸੋਨਾ-ਚਾਂਦੀ ਦੀਆਂ ਕੀਮਤਾਂ ਚ ਇਕ ਵਾਰ ਫਿਰ ਆਈ ਗਿਰਾਵਟ, ਜਾਣੋ ਨਵੇਂ ਭਾਅ

ਨਵੀਂ ਦਿੱਲੀ : ਕਈ ਦਿਨਾਂ ਦੀ ਗਿਰਾਵਟ ਦੇ ਬਾਅਦ ਮੰਗਲਵਾਰ ਨੂੰ ਸੋਨਾ-ਚਾਂਦੀ ਵਿਚ ਕੁੱਝ ਤੇਜੀ ਦੇਖਣ ਨੂੰ ਮਿਲੀ ਸੀ ਪਰ ਅੱਜ ਫਿਰ ਤੋਂ ਸੋਨਾ-ਚਾਂਦੀ ਗਿਰਾਵਟ ਨਾਲ ਖੁੱਲ੍ਹੇ। ਮੰਗਲਵਾਰ ਨੂੰ 5 ਅਕਤੂਬਰ ਦੀ ਡਿਲਿਵਰੀ ਵਾਲਾ ਸੋਨਾ 53,571 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ ਸੀ, ਜੋ ਅੱਜ ਯਾਨੀ ਕਿ ਬੁੱਧਵਾਰ ਨੂੰ 121 ਰੁਪਏ ਦੀ ਗਿਰਾਵਟ ਨਾਲ 53,450 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ। ਪਰੇਸ਼ਾਨੀ ਦੀ ਗੱਲ ਇਹ ਹੈ ਕਿ ਇਹ ਗਿਰਾਵਟ ਰੁਕਣ ਜਾਂ ਰਿਕਵਰ ਹੋਣ ਦੀ ਬਜਾਏ ਵੱਧਦੀ ਹੀ ਜਾ ਰਹੀ ਹੈ। ਬਾਜ਼ਾਰ ਖੁੱਲ੍ਹਣ ਦੇ ਕੁਝ ਮਿੰਟਾਂ ਵਿਚ ਹੀ ਸੋਨੇ ਵਿਚ ਗਿਰਾਵਟ ਨੇ 350 ਦਾ ਪੱਧਰ ਵੀ ਛੂ ਲਿਆ ਅਤੇ ਸੋਨਾ 53,125 ਤੱਕ ਦੇ ਹੇਠਲੇ ਪੱਧਰ 'ਤੇ ਜਾ ਪਹੁੰਚਿਆ। ਸੋਨਾ ਦਾ ਉੱਚਾ ਪੱਧਰ ਓਪਨਿੰਗ ਪ੍ਰਾਇਸ ਤੋਂ ਉੱਤੇ ਨਹੀਂ ਜਾ ਸਕਿਆ ਯਾਨੀ ਉਹ 53,450 ਰੁਪਏ ਪ੍ਰਤੀ 10 ਗ੍ਰਾਮ ਦਾ ਪੱਧਰ ਤੋੜਨ ਵਿਚ ਅਸਫ਼ਲ ਰਿਹਾ।
ਉਥੇ ਹੀ ਚਾਂਦੀ ਮੰਗਲਵਾਰ ਨੂੰ ਐਮ.ਸੀ.ਐਕਸ. 'ਤੇ 69,505 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ ਸੀ, ਜੋ ਅੱਜ ਯਾਨੀ ਕਿ ਬੁੱਧਵਾਰ ਨੂੰ 722 ਰੁਪਏ ਦੀ ਗਿਰਾਵਟ ਨਾਲ 68,783 ਰੁਪਏ ਦੇ ਪੱਧਰ 'ਤੇ ਖੁੱਲ੍ਹੀ ਹੈ। ਮੰਗਲਵਾਰ ਨੂੰ ਹਾਜ਼ਿਰ ਮੰਗ ਕਾਰਨ ਕਾਰੋਬਾਰੀਆਂ ਨੇ ਆਪਣੇ ਸੌਦਿਆਂ ਦੇ ਆਕਾਰ ਨੂੰ ਵਧਾਇਆ, ਜਿਸ ਨਾਲ ਵਾਇਦਾ ਕਾਰੋਬਾਰ ਵਿਚ ਮੰਗਲਵਾਰ ਨੂੰ ਚਾਂਦੀ ਦੀ ਕੀਮਤ 1,845 ਰੁਪਏ ਦੀ ਤੇਜ਼ੀ ਨਾਲ 71,000 ਰੁਪਏ ਪ੍ਰਤੀ ਕਿਲੋਗਰਾਮ ਹੋ ਗਈ। ਮਲਟੀ ਕਮੋਡਿਟੀ ਐਕਸਚੇਂਜ ਵਿਚ ਚਾਂਦੀ ਦੇ ਸਿਤੰਬਰ ਮਹੀਨੇ ਵਿਚ ਡਿਲਿਵਰੀ ਚਾਂਦੀ ਦੀ ਕੀਮਤ 1,845 ਰੁਪਏ ਅਤੇ 2.67 ਫ਼ੀਸਦੀ ਦੀ ਤੇਜ਼ੀ ਨਾਲ 71,000 ਰੁਪਏ ਪ੍ਰ੍ਰਤੀ ਕਿਲੋਗਰਾਮ ਹੋ ਗਈ, ਜਿਸ ਵਿਚ 10,432 ਲਾਟ ਲਈ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਚਾਂਦੀ ਵਾਇਦਾ ਕੀਮਤਾਂ ਵਿਚ ਤੇਜ਼ੀ ਆਉਣ ਕਾਰਨ ਮੁੱਖ ਰੂਪ ਨਾਲ ਸਕਾਰਾਤਮਕ ਘਰੇਲੂ ਰੁਖ ਕਾਰਨ ਕਾਰੋਬਾਰੀਆਂ ਵੱਲੋਂ ਤਾਜ਼ਾ ਸੌਦਿਆਂ ਦੀ ਲਿਵਾਲੀ ਕਰਨਾ ਸੀ। ਗਲੋਬਲ ਪੱਧਰ 'ਤੇ ਨਿਊਯਾਰਕ ਵਿਚ  ਚਾਂਦੀ ਦੀ ਕੀਮਤ 2.34 ਫ਼ੀਸਦੀ ਦੀ ਤੇਜ਼ੀ ਨਾਲ 28.49 ਡਾਲਰ ਪ੍ਰਤੀ ਓਂਸ ਹੋ ਗਈ। ਉਥੇ ਹੀ ਦਿੱਲੀ ਸਰਾਫਾ ਬਾਜ਼ਾਰ ਵਿਚ ਚਾਂਦੀ 1,587 ਰੁਪਏ ਦੀ ਬੜਤ ਨਾਲ 72,547 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰ ਸੈਸ਼ਨ ਵਿਚ ਚਾਂਦੀ 70,960 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਕਲ ਤਾਂ ਸਰਾਫਾ ਬਾਜ਼ਾਰ ਵਿਚ ਚਾਂਦੀ ਚਮਕੀ ਸੀ ਪਰ ਅੱਜ ਉਮੀਦ ਹੈ ਕਿ ਸਰਾਫਾ ਬਾਜ਼ਾਰ ਵਿਚ ਚਾਂਦੀ ਦਾ ਕਾਰੋਬਾਰ ਫਿੱਕਾ ਹੀ ਰਹੇਗਾ। ਕੌਮਾਂਤਰੀ ਬਾਜ਼ਾਰ ਵਿਚ ਵੀ ਕੱਲ ਚਾਂਦੀ ਬੜਤ ਨਾਲ 28.15 ਡਾਰਲ ਪ੍ਰਤੀ ਓਂਸ ਰਹੀ ਸੀ।

Radio Mirchi