ਸੋਨੇ ਦੀਆਂ ਕੀਮਤਾਂ ਚ ਆਈ ਭਾਰੀ ਗਿਰਾਵਟ, 48000 ਦੇ ਕਰੀਬ ਪੁੱਜਾ ਸੋਨਾ
ਨਵੀਂ ਦਿੱਲੀ : ਕਈ ਦਿਨਾਂ ਦੀ ਗਿਰਾਵਟ ਦੇ ਬਾਅਦ ਦਸੰਬਰ ਦੇ ਪਹਿਲੇ ਦਿਨ ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਆਈ ਸੀ ਪਰ ਬੁੱਧਵਾਰ ਨੂੰ ਇਕ ਵਾਰ ਫਿਰ ਇਸ ਵਿਚ ਗਿਰਾਵਟ ਆਈ ਹੈ। ਐਮ.ਸੀ.ਐਕ. 'ਤੇ ਫਰਵਰੀ ਡਿਲਿਵਰੀ ਵਾਲਾ ਸੋਨਾ ਪਿਛਲੇ ਸੈਸ਼ਨ ਵਿਚ 48,567 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਬੰਦ ਹੋਇਆ ਸੀ ਅਤੇ ਅੱਜ ਇਹ 108 ਰੁਪਏ ਦੀ ਗਿਰਾਵਟ ਨਾਲ 48,459 ਰੁਪਏ 'ਤੇ ਖੁੱਲ੍ਹਿਆ। ਇਸ ਦੇ ਬਾਅਦ ਤੋਂ ਫਿਰ ਇਹ ਉਬਰ ਨਹੀਂ ਸਕਿਆ। ਸਵੇਰੇ 10 ਵਜੇ ਇਹ 154 ਰੁਪਏ ਦੀ ਗਿਰਾਵਟ ਨਾਲ 48,413 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ।
ਸਰਾਫ਼ਾ ਬਾਜ਼ਾਰ 'ਚ ਤੇਜ਼ੀ
ਦਿੱਲੀ ਸਰਾਫ਼ਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨਾ 45 ਰੁਪਏ ਦੀ ਤੇਜੀ ਨਾਲ 48,273 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਸੋਮਵਾਰ ਨੂੰ ਇਸ ਦਾ ਬੰਦ ਭਾਅ 48,228 ਰੁਪਏ ਪ੍ਰਤੀ 10 ਗ੍ਰਾਮ ਸੀ । ਇਹ ਜਾਣਕਾਰੀ ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਦਿੱਤੀ ਹੈ। ਚਾਂਦੀ ਦੀ ਕੀਮਤ ਵਿਚ ਵੀ ਮੰਗਲਵਾਰ ਨੂੰ ਤੇਜੀ ਦਰਜ ਕੀਤੀ ਗਈ। ਇਹ 407 ਰੁਪਏ ਦੀ ਤੇਜ਼ੀ ਨਾਲ 59,380 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਬੰਦ ਹੋਈ। ਇਸ ਤੋਂ ਪਹਿਲਾਂ ਇਹ 58,973 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਭਾਅ 'ਤੇ ਬੰਦ ਹੋਈ ਸੀ।
ਸੋਨਾ ਵਾਇਦਾ ਕੀਮਤਾਂ 'ਚ ਤੇਜ਼ੀ
ਮਜਬੂਤ ਹਾਜਿਰ ਮੰਗ ਕਾਰਨ ਸਟੋਰੀਆਂ ਨੇ ਤਾਜ਼ਾ ਸੌਦਿਆ ਦੀ ਲਿਵਾਲੀ ਕੀਤੀ ਜਿਸਦੇ ਨਾਲ ਵਾਇਦਾ ਕਾਰੋਬਾਰ ਵਿਚ ਮੰਗਲਵਾਰ ਨੂੰ ਸੋਨਾ 57 ਰੁਪਏ ਦੀ ਤੇਜ਼ੀ ਨਾਲ 47,975 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਮਲਟੀ ਕਮੋਡਿਟੀ ਐਕਸਚੇਂਜ ਵਿਚ ਫਰਵਰੀ ਮਹੀਨੇ ਵਿਚ ਡਿਲਿਵਰੀ ਵਾਲੇ ਸੋਨਾ ਵਾਇਦਾ ਦੀ ਕੀਮਤ 57 ਰੁਪਏ ਯਾਨੀ 0.12 ਫ਼ੀਸਦੀ ਦੀ ਤੇਜੀ ਨਾਲ 47,975 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਇਸ ਵਿਚ 13,251 ਲਾਟ ਲਈ ਕਾਰੋਬਾਰ ਕੀਤਾ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਕਾਰੋਬਾਰੀਆਂ ਵੱਲੋਂ ਤਾਜ਼ਾ ਸੌਦਿਆ ਦੀ ਲਿਵਾਲੀ ਕਾਰਨ ਸੋਨਾ ਕੀਮਤਾਂ ਵਿਚ ਤੇਜੀ ਆਈ। ਅੰਤਰਰਾਸ਼ਟਰੀ ਬਾਜ਼ਾਰ ਨਿਊਯਾਰਕ ਵਿਚ ਸੋਨਾ 0.77 ਫ਼ੀਸਦੀ ਦੀ ਤੇਜੀ ਨਾਲ 1,794.60 ਡਾਲਰ ਪ੍ਰਤੀ ਔਂਸ ਹੋ ਗਿਆ।